28 ਦੀ ਬਰਨਾਲਾ ਰੈਲੀ ਦੇ ਸੰਬੰਧ 'ਚ ਕਾਂਗਰਸੀਆਂ ਵਲੋਂ ਵਿਸ਼ੇਸ਼ ਬੈਠਕ
ਅਜੀਤ ਡੈਸਕ
26-02-2026
ਕੋਟ ਈਸੇ ਖਾਂ, 25 ਫਰਵਰੀ (ਗੁਰਮੀਤ ਸਿੰਘ ਖਾਲਸਾ)-ਕਾਂਗਰਸ ਦੀ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਰੈਲੀ ਦੇ ਸਬੰਧ ਵਿਚ ਸਥਾਨਕ ਦਾਣਾ ਮੰਡੀ ਵਿਚ ਕਾਂਗਰਸ ਦੀ ਬਲਾਕ ਪੱਧਰੀ ਬੈਠਕ ਸੀਨੀਅਰ ਕਾਂਗਰਸੀ ਆਗੂ ਆੜ੍ਹਤੀ ਗੁਰਭੇਜ ਸਿੰਘ ਕਾਦਰਵਾਲਾ ਦੇ ਦਫਤਰ ਵਿਖੇ ਬਲਾਕ ਪ੍ਰਧਾਨ ਸ਼ਵਾਜ ਸਿੰਘ ਭੋਲਾ ਮਸਤੇਵਾਲਾ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਬੇਟੇ ਰੁਪਿੰਦਰ ਸਿੰਘ ਰਾਜੂ ਸਮਰਾ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ¢ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਸਿੰਘ ਰਾਜੂ, ਸ਼ਵਾਜ ਸਿੰਘ ਭੋਲਾ, ਰਾਜ ਕਾਦਰ ਵਾਲਾ, ਸੋਹਣ ਸਿੰਘ ਖੇਲਾ ਤੇ ਹੋਰਨਾਂ ਵੱਖ-ਵੱਖ ਆਗੂਆਂ ਨੇ ਕਿਹਾ ਕਿ 28 ਫਰਵਰੀ ਨੂੰ ਕਾਂਗਰਸ ਦੀ ਇਸ ਰੈਲੀ ਵਿਚ ਦੇਸ਼ ਦੀ ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਹੋਰ ਸੀਨੀਅਰ ਲੀਡਰਸ਼ਿਪ ਪੁੱਜ ਕੇ ਆਪਣੇ ਵਿਚਾਰ ਸਾਂਝੇ ਕਰੇਗੀ ਤੇ ਇਸ ਰੈਲੀ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਵੱਡਾ ਉਤਸ਼ਾਹ ਹੈ¢ ਆਗੂਆਂ ਨੇ ਕਿਹਾ ਕਿ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਹਲਕੇ ਤੋਂ ਇਸ ਰੈਲੀ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਰਵਾਨਗੀ ਕੀਤੀ ਜਾਵੇਗੀ, ਜਿਸ ਸਬੰਧੀ ਪਾਰਟੀ ਦੇ ਜੁਝਾਰੂ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ¢ ਆਗੂਆਂ ਨੇ ਕਿਹਾ ਕਿ ਇਹ ਰੈਲੀ ਕਾਂਗਰਸ ਪਾਰਟੀ ਦੀਆਂ ਸੂਬੇ ਵਿਚ ਅਗਲੇਰੀਆਂ ਸਰਗਰਮੀਆਂ ਵਿਚ ਵਾਧੇ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਵੱਧ ਰਹੀ ਲਹਿਰ ਲਈ ਹੋਰ ਸੰਜੀਵਨੀ ਦਾ ਕੰਮ ਕਰੇਗੀ ¢ ਇਸ ਬੈਠਕ 'ਚ ਰੁਪਿੰਦਰ ਸਿੰਘ ਰਾਜੂ ਸਮਰਾ, ਬਲਾਕ ਪ੍ਰਧਾਨ ਸ਼ਵਾਜ ਭੋਲਾ ਮਸਤੇਵਾਲਾ, ਸੋਹਣ ਸਿੰਘ ਖੇਲਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਸੀਨੀਅਰ ਕਾਂਗਰਸੀ ਆਗੂ ਗੁਰਭੇਜ ਸਿੰਘ ਕਾਦਰ ਵਾਲਾ, ਰਾਜ ਕਾਦਰ ਵਾਲਾ ਸਾਬਕਾ ਮੈਂਬਰ ਬਲਾਕ ਸੰਮਤੀ, ਨਰਿੰਦਰ ਸਿੰਘ ਜਾਫਰਵਾਲਾ, ਗੁਰਵੰਤ ਸਿੰਘ ਫੌਜੀ ਸਦਰ ਕੋਟ, ਦਵਿੰਦਰ ਸਿੰਘ ਬਿੰਦਰ ਸਾਬਕਾ ਸਰਪੰਚ ਘਲੋਟੀ, ਬਲਰਾਮ ਸ਼ਰਮਾ ਬੱਬੀ, ਗੋਪਾਲ ਗਰਗ ਯੂਥ ਸ਼ਹਿਰੀ ਪ੍ਰਧਾਨ, ਹਰਜੀਤ ਸਿੰਘ ਲੌਂਗੀਵਿੰਡ, ਕੁਲਦੀਪ ਮੱਲ੍ਹੀ ਚੁੱਘਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਰਸ਼ਪਾਲ ਸਿੰਘ ਸੰਧੂ ਦਾਤੇਵਾਲ, ਅਮਨਦੀਪ ਸਿੰਘ ਸਾਬਕਾ ਚੇਅਰਮੈਨ ਮਨਾਵਾਂ, ਮਨਦੀਪ ਸਿੰਘ ਚੂਹੜਚੱਕ, ਭੁਪਿੰਦਰ ਸਿੰਘ ਖੋਸਾ ਰਣਧੀਰ, ਅਮਨਦੀਪ ਕਾਦਰ ਵਾਲਾ, ਦੇਸ ਰਾਜ ਸਚਦੇਵਾ, ਸੁਖਵਿੰਦਰ ਸਿੰਘ ਸੌਂਕੀ ਆਦਿ ਹੋਰ ਹਾਜ਼ਰ ਸਨ¢