15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਸ਼ਗਨ ਸਕੀਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 26-02-2026
ਸਮਾਲਸਰ, 25 ਫਰਵਰੀ (ਗੁਰਜੰਟ ਕਲਸੀ ਲੰਡੇ)- ਇੱਥੋਂ ਦੇ ਸਮਾਜ ਸੇਵਕ ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਪਿੰਡ ਦੀਆਂ ਲੜਕੀਆਂ ਦੇ ਵਿਆਹ 'ਚ ਸ਼ਗਨ ਦੇਣ ਦੀ ਨਵੀਂ ਸਕੀਮ ਸ਼ੁਰੂ ਕੀਤੀ ਹੈ ¢ ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀ ਹਰ ਲੜਕੀ ਚਾਹੇ ਉਹ ਕਿਸੇ ਵੀ ਜਾਤ, ਧਰਮ, ਅਮੀਰ, ਗਰੀਬ ਦੀ ਧੀ ਹੋਵੇ, ਉਸ ਦੇ ਵਿਆਹ ਵਿਚ ਉਹ ਹਰ ਲੜਕੀ ਨੂੰ 2100 ਰੁਪਏ ਸ਼ਗਨ ਵਜੋਂ ਦੇਣਗੇ ¢ ਫੂਲਾ ਸਿੰਘ ਨੇ ਇੱਥੋਂ ਦੇ ਸਕੂਲਾਂ 'ਚ ਬਾਰ੍ਹਵੀਂ, ਦਸਵੀਂ, ਅੱਠਵੀਂ ਕਲਾਸ 'ਚੋਂ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਆਪਣੇ ਵਲੋਂ ਨਕਦ ਰਾਸ਼ੀ ਵੀ ਦੇਣ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ ¢ ਉਨ੍ਹਾਂ ਪਿੰਡ ਦੇ ਸਟੇਡੀਅਮ ਦੀ ਨੁਹਾਰ ਬਦਲਣ ਲਈ 40 ਲੱਖ ਰੁਪਏ ਖਰਚ ਕੀਤੇ ਹਨ ¢ ਉਨ੍ਹਾਂ ਕਿਹਾ ਕਿ ਪਿੰਡ ਦੀ ਧੀ ਦੇ ਵਿਆਹ 'ਚ ਸਗਨ ਦੇਣ ਲਈ ਹਰ ਸਰਦੇ ਪੁੱਜਦੇ ਵਿਅਕਤੀ ਨੂੰ ਪਹਿਲ ਕਰਨੀ ਚਾਹੀਦੀ ਹੈ ¢

Ad Position 22
No active advertisement
ਪਿਛਲੀ ਖ਼ਬਰ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਅਮਰਿੰਦਰ ਰਾਜਾ ਵੜਿੰਗ ਵਲੋਂ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਾਲ ਮੀਟਿੰਗ
Ad Position 24