ਬੱਧਨੀ ਕਲਾਂ, 25 ਫਰਵਰੀ (ਸੰਜੀਵ ਕੋਛੜ)-ਕਿਰਤੀ ਕਿਸਾਨ ਯੂਨੀਅਨ ਵਲੋਂ ਆਲੂਆਂ 'ਤੇ ਐਮ. ਐਸ. ਪੀ. 'ਤੇ ਖਰੀਦ ਦੀ ਗਰੰਟੀ ਲਈ 26 ਫਰਵਰੀ ਨੂੰ ਮੋਗਾ ਡੀ. ਸੀ. ਦਫਤਰ ਅੱਗੇ ਧਰਨੇ ਦੀ ਤਿਆਰੀ ਦੇ ਸਬੰਧ ਵਿਚ ਅੱਜ ਪਿੰਡ ਲੋਪੋ ਵਿਖੇ ਮੀਟਿੰਗ ਬਲਾਕ ਮੀਤ ਪ੍ਰਧਾਨ ਬਲਦੇਵ ਸਿੰਘ ਲੋਪੋ, ਬਲਾਕ ਆਗੂ ਚਮਕੌਰ ਸਿੰਘ ਤੇ ਇਕਾਈ ਆਗੂ ਹਰਬੰਸ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ¢ ਇਸ ਦੌਰਾਨ ਜ਼ਿਲ੍ਹਾ ਆਗੂ ਤੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਨੇ ਮੀਟਿੰਗ ਵਿਚ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤੈਅ ਕਰਕੇ ਸਰਕਾਰੀ ਖਰੀਦ ਗਾਰੰਟੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਵਿਚ ਕਰੀਬ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫਸਲ ਹੇਠ ਹੈ ¢ ਆਲੂ ਪੰਜਾਬ ਦੀਆਂ ਪ੍ਰਮੁੱਖ ਫਸਲਾਂ 'ਚੋਂ ਇਕ ਹੈ ¢ ਮੁਲਕ ਦਾ 60 ਫੀਸਦੀ ਦੇ ਕਰੀਬ ਆਲੂ ਬੀਜ ਦੇ ਰੂਪ 'ਚ ਪੰਜਾਬ ਵਿਚ ਵਰਤਿਆ ਜਾਂਦਾ ਹੈ¢ ਇਸ ਅਹਿਮ ਫਸਲ ਨੂੰ ਰੁਲਣ ਤੋਂ ਬਚਾਉਣ ਲਈ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ¢ ਕਿਸਾਨ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਹੀ ਪਿਛਲੇ ਸਾਲ ਝੋਨੇ ਦੇ ਬੇਹੱਦ ਘੱਟ ਝਾੜ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ ਤੇ ਹੁਣ ਆਲੂਆਂ ਦੀ ਫਸਲ ਦੇ ਘੱਟ ਰੇਟ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਹੈ ਤੇ ਕਿਸਾਨੀ ਆਰਥਿਕ ਤੰਗੀ ਨਾਲ ਜੂਝ ਰਹੀ ਹੈ ¢ ਇਸ ਦੌਰਾਨ ਬਲਾਕ ਨਿਹਾਲ ਸਿੰਘ ਵਾਲਾ ਦੀਆਂ ਇਕਾਈਆਂ ਵਲੋਂ 26 ਫਰਵਰੀ ਦੇ ਧਰਨੇ ਵਿਚ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ¢ ਇਸ ਮੀਟਿੰਗ ਵਿਚ ਬਖੀਰ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਸੁਖਮੰਦਰ ਸਿੰਘ, ਨਿਰਭੈ ਸਿੰਘ, ਰਾਮ ਸਿੰਘ, ਕਾਕਾ ਸਿੰਘ ਤੇ ਜਗਸੀਰ ਸਿੰਘ ਲੋਪੋ ਸ਼ਾਮਿਲ ਹੋਏ¢