15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜੈ ਸਿੰਘ ਵਾਲਾ ਵਿਖੇ 'ਲਫ਼ਜ਼ਾਂ ਦੀ ਖ਼ੁਸ਼ਬੋ' ਕਵੀ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 26-02-2026
ਬਾਘਾ ਪੁਰਾਣਾ, 25 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ (ਰਜਿ.) ਕੈਨੇਡਾ, ਭਾਰਤ ਅਤੇ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ ਓਨਟਾਰੀਓ ਕੈਨੇਡਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਤੇ ਕੁਲਵੰਤ ਕੌਰ ਗੈਦੂ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਪਿੰਡ ਜੈ ਸਿੰਘ ਵਾਲਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ''ਲਫ਼ਜ਼ਾਂ ਦੀ ਖ਼ੁਸ਼ਬੋ'' ਕਵੀ ਦਰਬਾਰ ਕਰਵਾਇਆ ਗਿਆ | ਇਹ ਸਮਾਗਮ ਅੰਤਰਰਾਸ਼ਟਰੀ ਮਾਂ ਬੋਲੀ ਪੰਜਾਬੀ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ 'ਚ 50 ਦੇ ਕਰੀਬ ਉੱਚ ਕੋਟੀ ਦੇ ਕਵੀ ਸ਼ਾਮਿਲ ਹੋਏ | ਸਮਾਗਮ ਦੀ ਸਟੇਜ ਉੱਪਰ ਦਲਜੀਤ ਸਿੰਘ ਗੈਦੂ, ਕੁਲਵੰਤ ਕੌਰ ਗੈਦੂ ਤੋਂ ਇਲਾਵਾ ਸਾਹਿਤਕ ਮੰਚ ਕੈਨੇਡਾ ਦੇ ਪ੍ਰਧਾਨ ਜਰਨੈਲ ਸਿੰਘ ਮਠਾੜੂ, ਇੰਡੀਆ ਦੇ ਪ੍ਰਧਾਨ ਡਾ. ਹਰਮੀਤ ਕੌਰ ਮੀਤ, ਚੀਫ ਕੋਆਰਡੀਨੇਟਰ ਸੁਰਜੀਤ ਕੌਰ ਭੋਗਪੁਰ, ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ ਮੈਡਮ ਬਲਬੀਰ ਕੌਰ ਰਾਏਕੋਟੀ (ਵਿਸ਼ੇਸ਼ ਮਹਿਮਾਨ), ਆਰ. ਐਸ. ਐਫ. ਓ. ਕੈਨੇਡਾ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਮਣਕੂ, ਕਰਨੈਲ ਸਿੰਘ ਅਸਪਾਲ ਸਿਰਸਾ (ਹਰਿਆਣਾ), ਸੁਖਮੰਦਰ ਸਿੰਘ ਗਿੱਲ ਮਲੋਟ ਅਤੇ ਕਰਨੈਲ ਸਿੰਘ ਦਸਮੇਸ਼ ਕੰਬਾਈਨ ਮਾਲੇਰਕੋਟਲਾ ਪ੍ਰਧਾਨਗੀ ਮੰਡਲ 'ਚ ਸੁਸ਼ੋਭਿਤ ਸਨ | ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਉੱਘੇ ਕਵੀ, ਲੇਖਕ ਕੁਲਵਿੰਦਰ ਸਿੰਘ ਗਾਖਲ (ਸਟੇਟ ਐਵਾਰਡੀ) ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ | ਇਸ ਮੌਕੇ ਸ਼ਾਮਿਲ ਹੋਏ ਕਵੀਆਂ 'ਚ ਜਰਨੈਲ ਸਿੰਘ ਮਠਾੜੂ, ਕੁਲਵੰਤ ਕੌਰ ਗੈਦੂ, ਡਾ. ਹਰਮੀਤ ਕੌਰ ਮੀਤ ਸਟੇਟ ਅਵਾਰਡੀ, ਡਾ. ਸੁਰਜੀਤ ਕੌਰ ਭੋਗਪੁਰ, ਬਲਵੀਰ ਕੌਰ ਰਾਏਕੋਟੀ, ਜਸਵਿੰਦਰ ਕੌਰ ਜੱਸੀ, ਕਰਨੈਲ ਸਿੰਘ ਅਸਪਾਲ, ਕੁਲਵਿੰਦਰ ਸਿੰਘ ਗਾਖਲ ਸਟੇਟ ਐਵਾਰਡੀ, ਪ੍ਰੋ. ਪਵਨ ਖਿੱਚੀ, ਮੁਖਤਿਆਰ ਸਿੰਘ ਸ਼ਿਵਾਨ, ਕੁਲਦੀਪ ਸਿੰਘ ਰਤਨ, ਦਲਜੀਤ ਕੁਮਾਰ ਮਹਿਮੀ, ਨਾਨਕ ਚੰਦ ਵਿਰਲੀ, ਸੁਖਦੇਵ ਸਿੰਘ ਗੰਢਵਾ, ਸਾਹਿਬਾ ਜੀਟਨ ਕੌਰ, ਕੁਲਦੀਪ ਕੌਰ ਦੀਪ ਲੁਧਿਆਨਵੀ, ਪਰਵਿੰਦਰ ਕੌਰ ਲੋਟੇ, ਰੁਪਿੰਦਰ ਰਿੰਪੀ, ਮਨੀ ਹਠੂਰ, ਹਰੀਸ਼ ਪਟਿਆਲਵੀ, ਇਕਬਾਲ ਘਾਰੂ, ਜਸਜੋਤ ਸਿੰਘ, ਡਾ. ਵਰਿੰਦਰ ਗੋਗਨਾ, ਨਾਜਮਾਂ ਖਤੂਨ ਨਾਜ਼, ਰਾਜਵਿੰਦਰ ਕੌਰ ਲੜੋਆ, ਸੁਖਵਿੰਦਰ ਆਹੀ, ਲੱਕੀ ਸਿੰਘ, ਕਰਮਜੀਤ ਕੌਰ, ਸਵਰਨ ਸਿੰਘ ਧੰਜਣ, ਸੰਦੀਪ ਕੌਰ ਧੰਜਣ, ਗੁਰਪ੍ਰੀਤ ਕੌਰ, ਅਮਿੱਤ ਕੌਰ, ਅਮਨਦੀਪ ਸਿੰਘ ਚੋਟੀਆਂ ਠੋਬਾ ਅਤੇ ਸਰਦੂਲ ਸਿੰਘ ਭੱਲਾ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪਹੁੰਚ ਸਕੇ ਦੇ ਨਾਂਅ ਵਰਣਨਯੋਗ ਹਨ | ਸਾਰੇ ਕਵੀਆਂ ਨੇ ਇਕ ਤੋਂ ਇਕ ਵੱਧ ਕੇ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਦੇ ਅੰਤ 'ਚ ਕੈਨੇਡਾ ਦੇ ਪ੍ਰਧਾਨ ਜਰਨੈਲ ਸਿੰਘ ਮਠਾੜੂ ਨੇ ਆਏ ਕਵੀਆਂ ਦਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖਿਡਾਰੀ ਏਕਨੂਰ ਜੌਹਲ ਨੇ ਪੰਜਾਬ ਯੂਨੀਵਰਸਿਟੀ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਤਿਹਾਸ ਰਚਿਆ-ਡਾ. ਜੌਹਲ <br/> ਅਗਲੀ ਖ਼ਬਰ ਜੀ. ਟੀ. ਬੀ ਗੜ੍ਹ ਨੂੰ ਸੈਂਟਰ ਆਫ ਐਕਸੀਲੈਂਸ ਬਣਾਉਣ ਲਈ ਵਚਨਬੱਧ- ਵਿਧਾਇਕ ਸੁਖਾਨੰਦ
Ad Position 24