15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀ ਪੰਚਮੁਖੀ ਮੰਦਰ ਵਿਖੇ ਬਾਲਾਜੀ ਦੇ ਨਾਮ ਇਕ ਸ਼ਾਮ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 26-02-2026
ਮੋਗਾ, 25 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੇ ਆਰਾ ਰੋਡ 'ਤੇ ਸਥਿਤ ਸ੍ਰੀ ਪੰਚਮੁਖੀ ਮੰਦਰ ਵਿਖੇ ਬਾਲਾ ਜੀ ਦੇ ਨਾਮ 'ਤੇ ਜਾਪ ਦੀ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ | ਪੰਡਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਸਮਾਜ ਸੇਵੀ ਸ਼ਿੰਦਾ ਬਰਾੜ ਅਤੇ ਜੱਗਾ ਨੇ ਆਪਣੇ ਪਰਿਵਾਰਾਂ ਸਮੇਤ ਬਾਲਾ ਜੀ ਨੂੰ ਭੋਜਨ ਛਕਾਉਣ ਦੀ ਰਸਮ ਨਿਭਾਈ | ਉਨ੍ਹਾਂ ਨੂੰ ਮੰਦਰ ਕਮੇਟੀ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਮੰਦਰ ਕਮੇਟੀ ਦੇ ਮੈਂਬਰ ਮਨੋਜ ਟੰਡਨ, ਸ਼ਿਵ ਟੰਡਨ, ਅਮਨ ਮਦਨ, ਸੁਸ਼ੀਲ ਮਿੱਢਾ, ਮਨੀ ਜਿੰਦਲ ਅਤੇ ਸੌਰਵ ਗੋਇਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਭਜਨ ਗਾਇਕਾਂ ਨੇ ਭਜਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ | ਇਸ ਮੌਕੇ ਮੰਦਰ ਦੇ ਮੁੱਖ ਸੇਵਕ ਮਨੋਜ ਟੰਡਨ ਅਤੇ ਸ਼ਿਵ ਟੰਡਨ ਨੇ ਕਿਹਾ ਕਿ ਮੰਦਰ ਕਮੇਟੀ 28 ਮਾਰਚ ਨੂੰ ਸ੍ਰੀ ਰਾਮਨੌਮੀ ਦੀ ਯਾਦ ਵਿਚ ਸਾਲਾਨਾ ਮੂਰਤੀ ਸਥਾਪਨਾ ਦਿਵਸ ਕਰ ਰਹੀ ਹੈ | ਪ੍ਰਸਿੱਧ ਭਜਨ ਗਾਇਕ ਰਾਕੇਸ਼ ਸਚਦੇਵਾ ਇਸ ਸਮਾਗਮ ਵਿਚ ਭਗਵਾਨ ਰਾਮ ਦੀ ਉਸਤਤ ਕਰਨ ਲਈ ਸ਼ਾਮਿਲ ਹੋਣਗੇ | ਵਿਧਾਇਕ ਡਾ. ਅਮਨਦੀਪ ਅਰੋੜਾ, ਮਾਲਵਿਕਾ ਸੂਦ ਸੱਚਰ, ਸੰਜੀਤ ਸਿੰਘ ਸਨੀ ਗਿੱਲ, ਲਾਭ ਸਿੰਘ ਆਹਲੂਵਾਲੀਆ, ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਤੁਸ਼ਾਰ ਗੋਇਲ, ਰਾਜ ਅਰੋੜਾ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਵਿੱਕੀ ਸਿਤਾਰਾ ਮੁੱਖ ਮਹਿਮਾਨ ਹੋਣਗੇ | ਮੁਨੀਸ਼ ਸ਼ਰਮਾ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ | ਸ਼ਿਵ ਟੰਡਨ ਨੇ ਕਿਹਾ ਕਿ ਹਫ਼ਤਾਵਾਰੀ ਸਮਾਗਮ ਵਿਚ ਭਜਨ ਕੀਰਤਨ, ਸ੍ਰੀ ਹਨੂਮਾਨ ਚਾਲੀਸਾ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਖਿਡਾਰੀ ਏਕਨੂਰ ਜੌਹਲ ਨੇ ਪੰਜਾਬ ਯੂਨੀਵਰਸਿਟੀ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਤਿਹਾਸ ਰਚਿਆ-ਡਾ. ਜੌਹਲ <br/>
Ad Position 24