ਮੋਗਾ, 25 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਆਸ਼ਰਮ ਵਿਚ ਹਫ਼ਤਾਵਾਰੀ ਸਤਸੰਗ ਕਰਵਾਇਆ ਗਿਆ | ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਅਜਿਹੇ ਵਾਤਾਵਰਨ ਵਿਚ ਜਿੱਥੇ ਸਚਾਈ ਦਾ ਸਥਾਨ ਅਰਾਜਕਤਾ ਅਤੇ ਅਵਿਸ਼ਵਾਸ ਨੇ ਲੈ ਲਿਆ ਹੋਵੇ, ਫਿਰ ਵੀ ਅਜਿਹੇ ਸਮਾਜ ਵਿਚ ਇਮਾਨਦਾਰੀ, ਨੈਤਿਕਤਾ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਵੀ ਨਿਰਵਾਹ ਕਰਨਾ ਪੈਂਦਾ ਹੈ ਪਰੰਤੂ ਇਸ ਦੇ ਲਈ ਦਿ੍ੜ ਸ਼ਕਤੀ ਦੀ ਜ਼ਰੂਰਤ ਪੈਂਦੀ ਹੈ | ਅਜਿਹੀ ਸ਼ਕਤੀ ਆਪਣੇ ਆਪ ਪ੍ਰਗਟ ਨਹੀਂ ਹੋ ਸਕਦੀ ਹੈ | ਜਦੋਂ ਮਨ ਆਪਣੇ ਜੀਵਨ ਦੇ ਵਿਚ ਅਧਿਆਤਮ ਨੂੰ ਆਤਮਸਾਤ ਕਰ ਲੈਂਦਾ ਹੈ ਫਿਰ ਉਲਝਣ ਵਾਲੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੋ ਸਕਦਾ ਹੈ | ਇਹ ਸਾਡੇ ਅੰਦਰ ਦੇ ਵਿਚਾਰਾਂ ਨੂੰ ਸਕਾਰਾਤਮਿਕ ਬਣਾਉਣ ਦਾ ਮਾਤਰ ਇਕ ਵਡਮੁੱਲਾ ਸਾਧਨ ਹੈ, ਜਿਸ ਦੇ ਕਾਰਨ ਅਸ਼ਾਂਤ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਈਸ਼ਵਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ | ਫਿਰ ਹੀ ਇਹ ਪਰਮ ਸ਼ਕਤੀ ਸਾਨੂੰ ਪ੍ਰੇਮ ਅਤੇ ਵਰਦਾਨਾਂ ਦੇ ਨਾਲ ਭਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਅੰਦਰੂਨੀ ਕੋਸ਼ ਨੂੰ ਸਕਾਰਾਤਮਿਕ ਬਣਾ ਲਿਆ ਤਾਂ ਅਸੀਂ ਦੁੱਖ, ਬਿਪਤਾਵਾਂ, ਪ੍ਰਸਥਿਤੀਆਂ ਦਾ ਸਾਹਮਣਾ ਕਰ ਕੇ ਅਸੀਂ ਜ਼ਰੂਰ ਹੀ ਸਫਲ ਹੋ ਸਕਦੇ ਹਾਂ |