20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਨਾਰਾਇਣਾ ਈ-ਟੈਕਨੋ ਸਕੂਲ ਨੇ ਸਾਲਾਨਾ ਸਮਾਗਮ 2026 ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)- ਨਾਰਾਇਣਾ ਈ-ਟੈਕਨੋ ਸਕੂਲ ਮੋਗਾ ਦੇ ਪ੍ਰਬੰਧਨ, ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਅਤੇ ਮਾਣ ਨਾਲ ਸਾਲਾਨਾ ਸਮਾਗਮ ਆਗਾਜ਼ 2026 ਦਾ ਆਯੋਜਨ ਕੀਤਾ | ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਆਪਣੀ ਸ਼ਾਨਦਾਰ ਮੌਜੂਦਗੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ | ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਮੈਡਮ ਅਤੂ ਸੋਢੀ ਜੱਜ, ਮੈਡਮ ਗੁਣਾ ਮਨੈਸ਼ ਜ਼ਿਲ੍ਹਾ ਅਟਾਰਨੀ, ਅਸ਼ੋਕ ਕੁਮਾਰ ਗੁਪਤਾ ਸੇਵੀ, ਗੌਰਵ ਗੁਪਤਾ ਅਤੇ ਗੋਲਡ ਕੋਸਟ ਕਲੱਬ ਦੇ ਐਮ.ਡੀ. ਅਨੁਜ ਗੁਪਤਾ ਸ਼ਾਮਿਲ ਸਨ | ਆਪਣੇ ਸੰਬੋਧਨ ਵਿਚ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਨਾਰਾਇਣਾ ਸਕੂਲ ਪ੍ਰਬੰਧਨ ਅਤੇ ਪਿ੍ੰਸੀਪਲਾਂ ਦੀ ਪ੍ਰਭਾਵਸ਼ਾਲੀ ਕਾਰਜ ਨੈਤਿਕਤਾ ਅਤੇ ਵਿੱਦਿਅਕ ਮੁਹਾਰਤ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਨਾਰਾਇਣਾ ਸਕੂਲ ਸਿੱਖਿਆ ਦੇ ਖੇਤਰ ਵਿਚ ਉੱਤਮਤਾ, ਅਨੁਸ਼ਾਸਨ ਅਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਨੂੰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਮੁੱਖ ਮਹਿਮਾਨ ਨੇ ਸਾਰੇ ਕਲਾਸ ਰੂਮਾਂ ਦਾ ਦੌਰਾ ਕੀਤਾ ਅਤੇ ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ, ਆਧੁਨਿਕ ਪ੍ਰਯੋਗਸ਼ਾਲਾਵਾਂ, ਉੱਨਤ ਸਹੂਲਤਾਂ ਅਤੇ ਵਿਦਿਆਰਥੀਆਂ ਲਈ ਅਨੁਕੂਲ ਸਿੱਖਣ ਦੇ ਵਾਤਾਵਰਨ ਦੀ ਪ੍ਰਸ਼ੰਸਾ ਕੀਤੀ | ਇਹ ਪ੍ਰੋਗਰਾਮ ਸਕੂਲ ਦੀ ਪਿ੍ੰਸੀਪਲ ਨੀਨਾ ਸਿੰਘ ਦੀ ਯੋਗ ਅਗਵਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ | ਉਨ੍ਹਾਂ ਸਕੂਲ ਦੇ ਏ.ਜੀ.ਐਮ. ਵਿਨੀਤ ਕੁਮਾਰ, ਅਤੇ ਡੀ.ਜੀ.ਐਮ. ਐਮ. ਸਿਵਨਾਥ ਰੈਡੀ ਦੇ ਸ਼ਾਨਦਾਰ ਮਾਰਗ-ਦਰਸ਼ਨ ਅਤੇ ਪ੍ਰਬੰਧਕੀ ਕੁਸ਼ਲਤਾ ਦੀ ਵੀ ਪ੍ਰਸ਼ੰਸਾ ਕੀਤੀ | ਆਪਣੇ ਸਮਾਪਤੀ ਭਾਸ਼ਣ ਵਿਚ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਕੂਲ ਪ੍ਰਬੰਧਨ ਦਾ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦੇਣ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਲੂਆਂ ਦੀ ਫ਼ਸਲ ਨੂੰ ਲੈ ਕੇ ਡੀ.ਸੀ. ਦਫ਼ਤਰ ਮੋਗਾ ਵਿਖੇ ਦਿੱਤਾ ਧਰਨਾ ਅਗਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ ਵਿਖੇ ਬੂਟੇ ਲਗਾਏ
Ad Position 24