21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮੈਂ ਤੇ ਮੇਰਾ ਪੂਰਾ ਪਰਿਵਾਰ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ- ਡੇਮਰੂ <br/>

Ad Position 21
No active advertisement
ਅਜੀਤ ਡੈਸਕ 27-02-2026
ਨੱਥੂਵਾਲਾ ਗਰਬੀ, 26 ਫਰਵਰੀ (ਨਵਦੀਪ ਸਿੰਘ)-ਮੈਂ ਅਤੇ ਮੇਰੇ ਪੂਰੇ ਪਰਿਵਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਵਿਚ ਬਿਨਾਂ ਕਿਸੇ ਅਹੁਦੇ ਜਾਂ ਲਾਲਚ ਦੇ ਸੇਵਾ ਕੀਤੀ ਜਾ ਰਹੀ ਹੈ | ਇਸ ਪ੍ਰਗਟਾਵਾ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਡੇਮਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹਲਕਾ ਵਿਧਾਇਕ ਸੁਖਾਨੰਦ ਵਲੋਂ ਸੋਸ਼ਲ ਮੀਡੀਆ 'ਤੇ ਇਹ ਕਿਹਾ ਗਿਆ ਕਿ ਹਰਜੋਤ ਸਿੰਘ ਡੇਮਰੂ ਅਕਾਲੀ ਦਲ ਨੂੰ ਛੱਡ ਚੁੱਕਿਆ ਹੈ | ਉਨ੍ਹਾਂ ਇਸ ਗੱਲ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਸਾਡਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਮੈਨੂੰ ਕੁਝ ਸਮਾਂ ਪਹਿਲਾਂ ਕੁਝ ਸਰੀਰਕ ਸਮੱਸਿਆ ਹੋਣ ਕਾਰਨ ਮੈਂ ਹਸਪਤਾਲ ਵੀ ਦਾਖਲ ਰਿਹਾ | ਇਸ ਕਰਕੇ ਉਹ ਹਲਕੇ ਦੇ ਲੋਕਾਂ ਦੀ ਸੇਵਾ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਜਦ ਪਾਰਟੀ ਵਲੋਂ ਤਰਨ ਤਰਨ ਜ਼ਿਮਨੀ ਚੋਣ ਲੜੀ ਗਈ ਸੀ ਤਾਂ ਉਸ ਸਮੇਂ ਵੀ ਉਹ ਉਸ ਹਲਕੇ ਵਿਚ ਰਹੇ ਅਤੇ ਆਮ ਜਨਤਾ ਦੇ ਵਿਚ ਵਿਚਰ ਕੇ ਪਾਰਟੀ ਦੀ ਸੇਵਾ ਕੀਤੀ | ਉਸ ਤੋਂ ਬਾਅਦ ਬਲਾਕ ਸੰਮਤੀ ਚੋਣ ਦੌਰਾਨ ਬਾਘਾ ਪੁਰਾਣਾ ਦੇ ਪਿੰਡ ਹਰੀਏ ਵਾਲਾ ਨਾਥੇਵਾਲਾ ਡੇਮਰੂ ਕਲਾਂ ਅਤੇ ਖ਼ੁਰਦ ਵਿਚ ਵੀ ਉਨ੍ਹਾਂ ਵਲੋਂ ਪਾਰਟੀ ਦਾ ਪ੍ਰਚਾਰ ਕਰਕੇ ਬਲਾਕ ਸੰਮਤੀ ਉਮੀਦਵਾਰ ਨੂੰ ਜਤਾਇਆ | ਡੇਮਰੂ ਨੇ ਕਿਹਾ ਕਿ ਉਹ ਤਕਰੀਬਨ ਇਕ ਮਹੀਨਾ ਹਸਪਤਾਲ ਵਿਚ ਦਾਖਲ ਰਹੇ ਅਤੇ ਹੁਣ ਕੁਝ ਉਨ੍ਹਾਂ ਦੀ ਸਰੀਰਕ ਹਾਲਤ ਕੁਝ ਠੀਕ ਹੈ ਅਤੇ ਹੁਣ ਵੀ ਉਹ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸੇਵਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ <br/> ਅਗਲੀ ਖ਼ਬਰ ਲਰਨਿੰਗ ਫੀਲਡਜ਼ ਏ ਗਲੋਬਲ ਸਕੂਲ ਨੇ ਵਿਗਿਆਨ ਗਤੀਵਿਧੀ ਕਰਵਾਈ
Ad Position 24