21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਇਕ ਰੋਜ਼ਾ ਫਾਰਮਾ ਉਦਘਾਟਨ-2026 ਦਾ ਵਾਊਚਰ ਜਾਰੀ

Ad Position 21
No active advertisement
ਅਜੀਤ ਡੈਸਕ 27-02-2026
ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਇਕ ਰੋਜ਼ਾ ਫਾਰਮਾ ਉਦਘਾਟਨ 2026 ਜੋ ਕਿ ਫਾਰਮੇਸੀ ਕੌਂਸਲ ਆਫ਼ ਇੰਡੀਆ ਦੀ ਗਰਾਂਟ ਨਾਲ ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਕੀਤਾ ਜਾ ਰਿਹਾ ਹੈ | ਇਹ ਫਾਰਮਾ ਉਦਘਾਟਨ 7 ਮਾਰਚ ਨੂੰ ਭਾਰਤ ਵਿਚ ਫਾਰਮੇਸੀ ਦੇ ਪਿਤਾਮਾ, ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਪ੍ਰੋ. ਐਮ.ਐਲ. ਸਰਾਫ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ | ਇਸ ਫਾਰਮਾ ਉਦਘਾਟਨ ਦਾ ਵਾਊਚਰ ਜਾਰੀ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਦੁਆਰਾ ਕੀਤਾ ਗਿਆ | ਇਸ ਸਮਾਗਮ ਦਾ ਉਦਘਾਟਨ ਸਾਂਝੇ ਤੌਰ 'ਤੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡਾ. ਸੌਰਭ ਕੋਸੇ, ਡਾ. ਜੀ.ਐਸ. ਸ਼ਰਮਾ, ਡਾ. ਸੰਤ ਕੁਮਾਰ ਵਰਮਾ, ਡਾ. ਸਿਧਾਰਥ ਮੇਹਨ, ਡਾ. ਅਮਨਦੀਪ ਸਿੰਘ, ਡਾ. ਵਿਵੇਕ ਅਸਥੀ, ਡਾ. ਵੇਦਪਾਲ ਸਿੰਘ, ਡਾ. ਸ਼ੁਭਮ ਠਾਕੁਰ, ਲਵ ਗੋਇਲ ਆਦਿ ਸ਼ਾਮਿਲ ਸਨ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਦੇਸ਼ ਦੀਆਂ ਫਾਰਮੇਸੀ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਇਸ ਸਮਾਗਮ ਵਿਚ ਹਿੱਸਾ ਲੈਣਗੀਆਂ | ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮੋਂਟੂ ਐਮ ਪਟੇਲ, ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ ਨਵੀਂ ਦਿੱਲੀ, ਵਿਸ਼ੇਸ਼ ਮਹਿਮਾਨ ਸੁਸ਼ੀਲ ਕੁਮਾਰ ਬਾਂਸਲ, ਕਾਰਜਕਾਰੀ ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਅਤੁਲ ਕੁਮਾਰ ਨਾਸਾ ਵਾਈਸ ਚਾਂਸਲਰ ਐਸ.ਜੀ.ਪੀ. ਯੂਨੀਵਰਸਿਟੀ ਗੁੜਗਾਉਂ ਅਤੇ ਪੀ.ਸੀ. ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ, ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਹੋਰ ਮੈਂਬਰ ਸੁਸ਼ੀਲ ਸੂਦਨ ਜੰਮੂ ਅਤੇ ਕਸ਼ਮੀਰ, ਗੋਪਾਲ ਕਿ੍ਸ਼ਨ ਸ਼ਰਮਾ ਹਿਮਾਚਲ ਪ੍ਰਦੇਸ਼, ਸੋਹਣ ਲਾਲ ਕਾਂਸਲ, ਹਰਿਆਣਾ, ਮੁਹੰਮਦ ਵਸੀਰ ਸਕੱਤਰ ਕਮ ਰਜਿਸਟਰਾਰ ਲੱਦਾਖ ਫਾਰਮੇਸੀ ਕੌਂਸਲ, ਸੁਖਵਿੰਦਰ ਪਾਲ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਨਾਲ ਸੁਨੀਲ ਚੌਧਰੀ ਡਰੱਗ ਕੰਟਰੋਲਰ ਅਫ਼ਸਰ ਹਰਿਆਣਾ ਆਦਿ ਹਿੱਸਾ ਲੈਣਗੇ | ਇਸ ਸਮਾਗਮ ਵਿਚ ਦੇਸ਼ ਦੇ ਵਿਗਿਆਨੀਆਂ ਵਲੋਂ ਡਿਜ਼ਾਈਨ ਪੇਟੈਂਟ, ਕਾਪੀ-ਰਾਈਟ, ਖੋਜ ਪੱਤਰ ਪੇਸ਼ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਮੋਗਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ <br/> ਅਗਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ <br/>
Ad Position 24