ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ੍ਰੀ ਪੁਰਸ਼ੋਤਮ ਮਹਾਵੀਰ ਦਲ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਦੇ ਮੈਂਬਰ ਮੋਗਾ ਸ਼ਹਿਰ 'ਚ ਸਮੇਂ-ਸਮੇਂ 'ਤੇ ਹੋਣ ਵਾਲੇ ਧਾਰਮਿਕ ਇਕੱਠਾਂ 'ਚ ਮੁਫ਼ਤ ਸਮਾਜ ਸੇਵਾ ਦੇ ਪ੍ਰੋਜੈਕਟਾਂ ਤਹਿਤ ਲੰਗਰ, ਜੋੜ ਸੇਵਾ ਅਤੇ ਹੋਰ ਸਮਾਜਿਕ ਸੇਵਾਵਾਂ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੇਸ਼ ਗਰਗ, ਰਾਜੇਸ਼ ਸ਼ਰਮਾ ਰਾਜੂ, ਦੀਪਕ ਸ਼ਰਮਾ, ਰਾਜ ਅਰੋੜਾ, ਮਨੋਜ ਸੈਨ, ਨਿਤਿਨ ਸ਼ਰਮਾ, ਆਸ਼ੂ ਸਿੰਗਲਾ, ਮਨੀ, ਮਨੋਜ ਵਰਮਾ, ਸੌਰਭ ਨਾਰੰਗ, ਬਲਰਾਜ ਸ਼ਰਮਾ, ਮੰਗਤ ਸ਼ਰਮਾ, ਦੀਪਕ ਬਾਂਸਲ, ਨਰੇਸ਼ ਕੁਮਾਰ, ਚੁੰਨੀ ਰਾਮ, ਪ੍ਰਕਾਸ਼ ਵੀਰ, ਵਰਿੰਦਰ ਸਿੰਘ, ਅਨਿਲ ਸ਼ਰਮਾ, ਦੇਵ ਕੁਮਾਰ ਸ਼ਰਮਾ, ਦੇਵੇਸ਼ ਕੁਮਾਰ, ਦੇਵੇਸ਼ ਕੁਮਾਰ, ਯੋਧਾ ਸ਼ਰਮਾ, ਡਾ. ਕੁਮਾਰ, ਸ੍ਰੀ ਪੁਰਸ਼ੋਤਮ ਮਹਾਵੀਰ ਦਲ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਹੈ ਅਤੇ ਉਹ ਸਮਾਜ ਸੇਵਾ ਦੇ ਪ੍ਰੋਜੈਕਟਾਂ ਨੂੰ ਜਾਰੀ ਰੱਖਣਗੇ |