ਨਿਹਾਲ ਸਿੰਘ ਵਾਲਾ, 3 ਮਾਰਚ (ਸੁਖਦੇਵ ਸਿੰਘ ਖਾਲਸਾ)-ਲੈਕਚਰਾਰ ਗੁਰਿੰਦਰ ਸਿੰਘ ਤਖਤੂਪੁਰਾ ਦੀ ਸੇਵਾ ਮੁਕਤੀ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪਿੰ੍ਰਸੀਪਲ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਵਿਦਾਇਗੀ ਪਾਰਟੀ ਤੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਜਿੱਥੇ ਕੋਰੀਓਗ੍ਰਾਫੀਆਂ, ਗੀਤ, ਭਾਸ਼ਣ ਪੇਸ਼ ਕੀਤੇ ਗਏ, ਉੱਥੇ ਆਪਣੀ ਪੜ੍ਹਾਈ ਦੌਰਾਨ ਲੈਕਚਰਾਰ ਗੁਰਿੰਦਰ ਸਿੰਘ ਨਾਲ ਬਿਤਾਏ ਪਲ ਯਾਦ ਕਰਦਿਆਂ ਆਪਣੇ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੈਕਚਰਾਰ ਗੁਰਿੰਦਰ ਸਿੰਘ ਤਖਤੂਪੁਰਾ ਵਲੋਂ ਆਪਣੀ 25 ਸਾਲ 4 ਮਹੀਨੇ ਦੀ ਸਰਕਾਰੀ ਨੌਕਰੀ ਦੌਰਾਨ ਪਹਿਲੀ ਨਿਯੁਕਤੀ 18 ਮਾਰਚ 1991 ਨੂੰ ਬਤੌਰ ਗੰਨਾ ਵਿਕਾਸ ਇੰਸਪੈਕਟਰ ਕੋਆਪਰੇਟਿਵ ਸ਼ੂਗਰ ਮਿੱਲ ਪਾਤੜਾਂ (ਪਟਿਆਲਾ) ਤੋਂ ਸ਼ੁਰੂ ਕਰਕੇ ਸਿੱਖਿਆ ਵਿਭਾਗ 'ਚ 19 ਅਕਤੂਬਰ 2000 ਨੂੰ ਬਤੌਰ ਐਗਰੀਕਲਚਰ ਅਧਿਆਪਕ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਨਿਯੁਕਤ ਹੋਏ | ਇਸ ਮੌਕੇ ਪਿੰਡ ਬਿਲਾਸਪੁਰ ਦੀਆਂ ਦੋਵੇਂ ਗਰਾਮ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਮੁੱਚੇ ਸਕੂਲ ਸਟਾਫ਼ ਵਲੋਂ ਲੈਕਚਰਾਰ ਗੁਰਿੰਦਰ ਸਿੰਘ ਤਖਤੂਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਸੰਚਾਲਨ ਅਸ਼ੋਕ ਕੁਮਾਰ ਅਤੇ ਮੈਡਮ ਮਨਪ੍ਰੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਲੈਕਚਰਾਰ ਗੁਰਿੰਦਰ ਸਿੰਘ ਤਖਤੂਪੁਰਾ ਵਲੋਂ ਸਕੂਲ ਲਈ ਇਕ ਫਰਿਜ, ਤਿੰਨ ਕੂਲਰ ਦਿੱਤੇ, ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ 3100 ਰੁਪਏ ਫੰਡ ਤੇ ਸਕੂਲ ਦੇ 8 ਸੇਵਾਦਾਰਾਂ ਨੂੰ ਗਿਫ਼ਟ ਵੀ ਦਿੱਤੇ ਗਏ | ਇਸ ਮੌਕੇ ਮਨਜੀਤ ਸਿੰਘ ਮੀਤਾ, ਨਵਰਾਜ ਸਿੰਘ ਕੈਨੇਡਾ, ਅਵਤਾਰ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਚਕਰ, ਸਰਬਜੀਤ ਸਿੰਘ ਅਮਰੀਕਾ, ਇੰਦਰਜੀਤ ਸਿੰਘ ਲੁਹਾਰਾ, ਹਰਜੀਤ ਸਿੰਘ ਕੁੱਸਾ, ਨਵਦੀਪ ਸਿੰਘ ਬੱਧਨੀ, ਸਰਬਜੀਤ ਸਿੰਘ ਮੱਲ੍ਹਾ, ਮਨਵੀਰ ਸਿੰਘ ਬੱਧਨੀ, ਸੁਖਦੀਪ ਸਿੰਘ ਕਮਾਲਪੁਰਾ, ਸੁਖਮੰਦਰ ਸਿੰਘ ਰਣਸੀਂਹ, ਚੰਦਰ ਮੋਹਨ, ਜਰਨੈਲ ਸਿੰਘ ਮੱਦੋਕੇ, ਬਿੱਕਰ ਸਿੰਘ ਮਾਛੀਕੇ ਆਦਿ ਹਾਜ਼ਰ ਸਨ |