ਮੋਗਾ, 3 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸੂਬੇ ਵਿਚ 'ਆਪ' ਸਰਕਾਰ ਦੇ ਰਾਜ ਦੌਰਾਨ ਸਰਕਾਰ ਦੀਆਂ ਗਲਤ, ਲੋਕ ਵਿਰੋਧੀ ਨੀਤੀਆਂ ਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੋਗਾ ਵਿਚ ਵਿਸ਼ੇਸ਼ 'ਪੰਜਾਬ ਬਚਾਓ' ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਆਪਣੇ ਹਲਕੇ ਦੇ ਆਗੂਆਂ ਤੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ | ਅੱਜ ਉਨ੍ਹਾਂ ਹਲਕਾ ਮੋਗਾ ਦੇ ਸ਼ਹਿਰੀ ਆਗੂਆਂ ਤੇ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਤਾਂ ਕਿ ਰੈਲੀ ਨੂੰ ਸਫਲ ਬਣਾਇਆ ਜਾ ਸਕੇ¢ ਮੀਟਿੰਗ ਦÏਰਾਨ ਸੀਨੀਅਰ ਆਗੂਆਂ ਵਿਚ ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਮਨਜੀਤ ਸਿੰਘ ਧੰਮੂ ਕੌਂਸਲਰ, ਪ੍ਰੀਤ ਧੰਮੂ, ਰਾਜਵੰਤ ਸਿੰਘ ਮਾਹਲਾ, ਚਰਨਜੀਤ ਸਿੰਘ ਝੰਡੇਆਣਾ, ਰਣਜੀਤ ਸਿੰਘ ਭਾਊ, ਸੁਖਚੈਨ ਸਿੰਘ ਰਾਮੂੰਵਾਲਾ, ਕੌਂਸਲਰ ਮਤਵਾਲ ਸਿੰਘ, ਕੌਂਸਲਰ ਗੋਵਰਧਨ ਪੋਪਲੀ, ਜਸਪਾਲ ਸਿੰਘ ਭੱਟੀ, ਯੂਥ ਪ੍ਰਧਾਨ ਦੇਬ ਅਸੀਸ ਮਲਿਕ, ਯੂਥ ਆਗੂ ਸੁਖ ਗਿੱਲ, ਬਲਜਿੰਦਰ ਕੁੱਕੂ ਆੜ੍ਹਤੀਆ, ਪ੍ਰੇਮ ਸਿੰਘ ਚੱਕੀ ਵਾਲੇ, ਜਗਤਾਰ ਸਿੰਘ ਨਿੰਮਾ ਲੰਢੇਕੇ, ਪਰਮਿੰਦਰ ਸਿੰਘ ਸਫਰੀ ਸਾਬਕਾ ਕੌਂਸਲਰ, ਬਲਵੀਰ ਸਿੰਘ ਸਾਬਕਾ ਕੌਂਸਲਰ, ਗੁਰਦੀਪ ਸਿੰਘ ਢਿੱਲੋਂ, ਗੁਰਮੇਲ ਸਿੰਘ, ਬਿੰਦਰ ਸਿੰਘ, ਰਵਿੰਦਰ ਸਿੰਘ ਆਦਿ ਹਾਜ਼ਰ ਸਨ¢