02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਿਡਜ਼ੀ-ਪ੍ਰੀ ਸਕੂਲ ਬਾਘਾ ਪੁਰਾਣਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-03-2026
ਬਾਘਾ ਪੁਰਾਣਾ, 3 ਮਾਰਚ (ਗੁਰਮੀਤ ਸਿੰਘ ਮਾਣੂੰਕੇ/ਟਿੰਕੂ ਕਾਠਪਾਲ)-ਏਸ਼ੀਆ ਦੀ ਸਭ ਤੋਂ ਵੱਡੀ ਪ੍ਰੀ-ਸਕੂਲ ਚੇਨ ਦਾ ਹਿੱਸਾ ਤੇ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਕਿਡਜ਼ੀ-ਪ੍ਰੀ ਸਕੂਲ ਵਿਖੇ ਹੋਲੀ ਦਾ ਤਿਉਹਾਰ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ¢ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਰੰਗਾਂ ਦੇ ਇਸ ਤਿਉਹਾਰ ਦਾ ਅਨੰਦ ਮਾਣਿਆ¢ ਬੱਚਿਆਂ ਨੇ ਇਕ-ਦੂਜੇ ਨੂੰ ਰੰਗ-ਬਿਰੰਗੇ ਪੇਪਰ ਦੇ ਬਣੇ ਰੰਗਾਂ ਨਾਲ ਹੋਲੀ ਮਨਾਈ ਤੇ ਇਕ ਦੂਜੇ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ¢ ਸਕੂਲ ਪ੍ਰਸ਼ਾਸਨ ਵਲੋਂ ਸਿਰਫ ਕੁਦਰਤੀ ਤੇ ਆਰਗੈਨਿਕ ਰੰਗਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ¢ ਇਸ ਮੌਕੇ ਹੋਲੀ ਦੇ ਇਤਿਹਾਸ ਤੇ ਮਹੱਤਤਾ ਨੂੰ ਦਰਸਾਉਂਦਾ ਇਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ¢ ਜਿਸ 'ਚ ਹੋਲਿਕਾ ਦਹਿਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ¢ ਸੰਸਥਾ ਦੇ ਬਾਨੀ ਪਿੰ੍ਰ: ਗੁਰਦੇਵ ਸਿੰਘ ਅਤੇ ਪਿੰ੍ਰ: ਪਰਮਿੰਦਰ ਕੌਰ ਨੇ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ¢ ਇਸ ਮੌਕੇ ਡਾਇਰੈਕਟਰ ਤੇ ਪਿੰ੍ਰ: ਸੰਦੀਪ ਮਹਿਤਾ ਨੇ ਹੋਲੀ ਦੇ ਇਤਿਹਾਸ ਬਾਰੇ ਦੱਸਿਆ¢ ਡਾਇਰੈਕਟਰ ਮੈਡਮ ਸੁਧਾ ਮਹਿਤਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਆਪਸੀ ਵੈਰ-ਵਿਰੋਧ ਮਿਟਾ ਕੇ ਪਿਆਰ ਅਤੇ ਏਕਤਾ ਦਾ ਸੁਨੇਹਾ ਦਿੰਦਾ ਹੈ¢ ਇਸ ਮੌਕੇ ਮਾਊਾਟ ਇੰਟਰਨੈਸ਼ਨਲ ਸਕੂਲ ਦੇ ਹੈੱਡ ਖੁਸ਼ਪ੍ਰੀਤ ਕੌਰ ਨੇ ਬੱਚਿਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਕੁਦਰਤੀ ਰੰਗਾਂ ਨਾਲ ਹੋਲੀ ਖੇਡਣ ਲਈ ਪ੍ਰੇਰਿਤ ਕੀਤਾ¢ ਕਿਡਜ਼ੀ ਕੋਆਰਡੀਨੇਟਰ ਗੁੰਜਨਦੀਪ ਢਿੱਲੋਂ ਨੇ ਵੀ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਚੰਗੀ ਸਿਹਤ ਹੀ ਮਨੁੱਖ ਦੀ ਸਭ ਤੋਂ ਵੱਡੀ ਮਿੱਤਰ-ਡਾ. ਸੌਰਵ ਗੋਇਲ <br/> ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਕਿੰਡਰਗਾਰਟਨ ਵਿੰਗ 'ਚ ਵਿਸ਼ਵ ਜੰਗਲੀ ਜੀਵ ਦਿਵਸ ਮਨਾਉਣ ਲਈ ਪ੍ਰੋਗਰਾਮ <br/>
Ad Position 24
No active advertisement