02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚੰਗੀ ਸਿਹਤ ਹੀ ਮਨੁੱਖ ਦੀ ਸਭ ਤੋਂ ਵੱਡੀ ਮਿੱਤਰ-ਡਾ. ਸੌਰਵ ਗੋਇਲ <br/>

Ad Position 21
No active advertisement
ਅਜੀਤ ਡੈਸਕ 04-03-2026
ਕਿਸ਼ਨਪੁਰਾ ਕਲਾਂ, 3 ਮਾਰਚ (ਅਮੋਲਕ ਸਿੰਘ ਕਲਸੀ)-ਦਿੱਲੀ ਹਾਰਟ ਹਸਪਤਾਲ ਦੇ ਪ੍ਰਸਿੱਧ ਡਾਕਟਰ ਡਾ. ਸੌਰਵ ਗੋਇਲ (ਐਮ.ਬੀ.ਬੀ.ਐਸ., ਐਮ.ਡੀ., ਡੀ.ਐਮ.) ਨੇ ਕਿਹਾ ਕਿ ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਮਿੱਤਰ ਹੈ ਤੇ ਇਸ ਦੀ ਸੰਭਾਲ ਹਰ ਵਿਅਕਤੀ ਦੀ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ¢ ਉਨ੍ਹਾਂ ਦੱਸਿਆ ਕਿ ਆਧੁਨਿਕ ਜੀਵਨ ਸ਼ੈਲੀ ਕਾਰਨ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ ਜੋ ਗੰਭੀਰ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ¢ ਇਸ ਲਈ ਹਰ ਵਿਅਕਤੀ ਨੂੰ ਸਵੇਰੇ ਤੇ ਸ਼ਾਮ ਨਿਯਮਿਤ ਤੌਰ 'ਤੇ ਸੈਰ ਕਰਨ ਦੀ ਆਦਤ ਬਨਾਉਣੀ ਚਾਹੀਦੀ ਹੈ¢ ਰੋਜ਼ਾਨਾ ਕਸਰਤ ਤੇ ਤਾਜ਼ੀ ਹਵਾ ਵਿਚ ਟਹਿਲਣਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਲਾਭਦਾਇਕ ਹੈ¢ ਡਾ. ਗੋਇਲ ਨੇ ਕਿਹਾ ਕਿ ਸਾਨੂੰ ਘਰ ਦਾ ਸਾਦਾ ਤੇ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ¢ ਮਸਾਲੇਦਾਰ ਅਤੇ ਜ਼ਿਆਦਾ ਤੇਲ ਵਾਲੇ ਭੋਜਨ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ¢ ਜੇਕਰ ਅਸੀਂ ਸਿਹਤਮੰਦ ਰਹਾਂਗੇ ਤਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਨਿਭਾ ਸਕਾਂਗੇ¢ ਅੰਤ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਚੌਗਿਰਦੇ ਦੀ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਸਿਹਤ ਪ੍ਰਤੀ ਜਾਗਰੂਕ ਰਹਿਣ¢

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ 'ਚ ਹੋਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਕਿਡਜ਼ੀ-ਪ੍ਰੀ ਸਕੂਲ ਬਾਘਾ ਪੁਰਾਣਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/>
Ad Position 24
No active advertisement