18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

Ad Position 21
No active advertisement
ਅਜੀਤ ਡੈਸਕ 06-03-2026
ਮੋਗਾ, 5 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਪਿ੍ੰਸੀਪਲ ਸਤਵਿੰਦਰ ਕੌਰ ਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਾਰੇ ਪੁਰਸ਼ ਅਧਿਆਪਕਾਂ ਨੇ ਮਹਿਲਾ ਅਧਿਆਪਕਾਂ ਲਈ ਸਾਰਾ ਪ੍ਰੋਗਰਾਮ ਕੀਤਾ | ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਮੈਡਮ ਪੇਮਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ਸਕੂਲ ਦੇ ਅਧਿਆਪਕ ਸ਼ਿੰਦਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਸਾਰਿਆਂ ਦਾ ਸਵਾਗਤ ਕੀਤਾ ਤੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ | ਇਸ ਤੋਂ ਬਾਅਦ ਜੋਤੀ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਸਕੂਲ ਦੇ ਸਮੁੱਚੇ ਪੁਰਸ਼ ਅਧਿਆਪਕਾਂ ਨੇ ਮਿਲ ਕੇ ਵੱਖ-ਵੱਖ ਖੇਡਾਂ ਕੀਤੀਆਂ | ਸਭ ਤੋਂ ਪਹਿਲਾਂ ਵੀਟੋ ਪਾਵਰ ਗੇਮ ਖਿਡਾਈ ਗਈ ਜਿਸ ਵਿਚ ਸਕੂਲ ਦੇ ਪਿ੍ੰਸੀਪਲ, ਵਾਈਸ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਤੇ ਮੈਡਮ ਅੰਮਿ੍ਤਪਾਲ ਕੌਰ ਨੇ ਭਾਗ ਲਿਆ ਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਇਸ ਖੇਡ ਵਿਚ ਜੇਤੂ ਰਹੀ | ਸਕੂਲ ਦੀ ਅਧਿਆਪਕਾ ਨੀਰੂ ਗਰੋਵਰ ਨੇ ਇਸ ਮੌਕੇ ਆਪਣੀ ਕਵਿਤਾ ਪੇਸ਼ ਕੀਤੀ | ਇਸ ਤੋਂ ਬਾਅਦ ਸਕੂਲ ਦੀ ਅਧਿਆਪਕਾ ਅੰਮਿ੍ਤਪਾਲ ਕੌਰ ਨੇ ਵੀ ਆਪਣੀ ਮਨਮੋਹਕ ਆਵਾਜ਼ ਵਿਚ ਗੀਤ ਪੇਸ਼ ਕੀਤਾ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਸਕੂਲ ਵਿਚ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਕੂਲ ਦੇ ਪੁਰਸ਼ ਅਧਿਆਪਕਾਂ ਵਲੋਂ ਆਯੋਜਿਤ ਕੀਤਾ ਜਾਂਦਾ ਹੈ | ਸਕੂਲ 'ਚ ਅਧਿਆਪਕਾਂ ਲਈ ਵੱਖ-ਵੱਖ ਸਮੇਂ 'ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਕੀਤੇ ਜਾਂਦੇ ਹਨ ਤਾਂ ਜੋ ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਤਣਾਅ ਮੁਕਤ ਹੋ ਕੇ ਆਪਣੀ ਡਿਊਟੀ ਕਰਨ | ਸਾਰੇ ਮਹਿਲਾ ਅਧਿਆਪਕਾਂ ਨੇ ਪੁਰਸ਼ ਅਧਿਆਪਕਾਂ ਨੂੰ ਇਸ ਦਿਨ ਨੂੰ ਆਯੋਜਿਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕਿਹਾ |
Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਬਾਘਾ ਪੁਰਾਣਾ ਵਾਸੀਆਂ ਨੇ ਮੀਟਿੰਗ ਦੌਰਾਨ ਪਾਸ ਕੀਤੇ ਮਤੇ 'ਚ ਮਹੰਤਾਂ ਦੀ ਰਾਸ਼ੀ ਕੀਤੀ ਨਿਰਧਾਰਿਤ ਅਗਲੀ ਖ਼ਬਰ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਨੇ ਲੋੜਵੰਦ ਪਰਿਵਾਰ ਨੂੰ 11000 ਰੁਪਏ ਦੀ ਸ਼ਗਨ ਰਾਸ਼ੀ ਸੌਂਪੀ
Ad Position 24