18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਾਡਲ ਟਾਊਨ ਬਾਘਾ ਪੁਰਾਣਾ ਵਾਸੀਆਂ ਨੇ ਮੀਟਿੰਗ ਦੌਰਾਨ ਪਾਸ ਕੀਤੇ ਮਤੇ 'ਚ ਮਹੰਤਾਂ ਦੀ ਰਾਸ਼ੀ ਕੀਤੀ ਨਿਰਧਾਰਿਤ

Ad Position 21
No active advertisement
ਅਜੀਤ ਡੈਸਕ 06-03-2026
ਬਾਘਾ ਪੁਰਾਣਾ, 5 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਉੱਪਰ ਸਥਿਤ ਮਾਡਲ ਟਾਊਨ ਵਿਖੇ ਟਾਊਨ ਦੇ ਵਾਸੀਆਂ ਦੀ ਜ਼ਰੂਰੀ ਮੀਟਿੰਗ ਹੋਈ, ਜਿਸ 'ਚ ਮੁਹੱਲੇ ਦੇ ਵੱਖ-ਵੱਖ ਜਰੂਰੀ ਮਸਲਿਆਂ ਤੇ ਵਿਚਾਰ-ਚਰਚਾ ਕਰਦਿਆਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮੋਹਤਬਰ ਆਗੂਆਂ ਨੇ ਦੱਸਿਆ ਕਿ ਵਿਆਹ ਜਾਂ ਬੱਚੇ ਦੇ ਜਨਮ ਦੀ ਵਧਾਈ ਮੰਗਣ ਲਈ ਆਉਣ ਵਾਲੇ ਮਹੰਤਾਂ ਨੂੰ ਤੁਰੰਤ ਕੋਈ ਵਧਾਈ ਨਹੀਂ ਦਿੱਤੀ ਜਾਵੇਗੀ ਤੇ ਘਰ ਦੇ ਮਾਲਕ ਦੀ ਇੱਛਾ ਤੇ ਸਹਿਮਤੀ ਹੋਣ 'ਤੇ ਵਧਾਈ ਹੀ ਦਿੱਤੀ ਜਾਵੇਗੀ | ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਹੀ ਮਹੰਤ ਦਿੱਤੇ ਸਮੇਂ 'ਤੇ ਵਧਾਈ ਲੈਣ ਆਉਣਗੇ ਤਾਂ ਜੋ ਗਲੀ-ਗੁਆਂਢ ਦੀ ਹਾਜ਼ਰੀ ਯਕੀਨੀ ਬਣ ਸਕੇ | ਉਨ੍ਹਾਂ ਦੱਸਿਆ ਕਿ ਵਿਆਹ ਦੀ ਵਧਾਈ ਵੱਧ ਤੋਂ ਵੱਧ 1100 ਰੁਪਏ ਅਤੇ ਬੱਚੇ ਦੇ ਜਨਮ ਦਿਨ ਦੀ ਵਧਾਈ ਵੱਧ ਤੋਂ ਵੱਧ 3100 ਰੁਪਏ ਦਿੱਤੀ ਜਾਵੇਗੀ, ਉਕਤ ਰਾਸ਼ੀ ਤੋਂ ਇਲਾਵਾ ਕੋਈ ਸੂਟ ਜਾਂ ਗਹਿਣਾ ਨਹੀ ਦਿੱਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਮਹੰਤਾਂ ਵਲੋਂ ਧੱਕਾ ਕੀਤੇ ਜਾਣ 'ਤੇ ਉਹ ਰਲ ਮਿਲ ਕੇ ਬਣਦੀ ਕਾਰਵਾਈ ਵੀ ਕਰਵਾਉਣਗੇ ਤੇ ਮਤੇ ਦੀ ਉਲੰਘਣਾ ਕਰਕੇ ਜ਼ਿਆਦਾ ਵਧਾਈ ਦੇਣ ਵਾਲੇ ਘਰ ਦਾ ਮੁਹੱਲਾ ਵਾਸੀ ਸਮਾਜਿਕ ਬਾਈਕਾਟ ਕਰਨਗੇ | ਮੀਟਿੰਗ 'ਚ ਇਸ ਮਾਡਲ ਟਾਊਨ ਵਸਨੀਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬਣੀ ਕਮੇਟੀ ਦੀ ਤਰਜ਼ 'ਤੇ ਮਾਡਲ ਟਾਊਨ ਦੇ ਦੂਜੇ ਹਿੱਸੇ 'ਚ ਵੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਇਸ ਪਾਸੇ ਦੀਆਂ ਸਥਾਨਕ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ | ਇਸ ਕਮੇਟੀ ਵਿਚ ਡਾ. ਪ੍ਰਦੀਪ ਕੁਮਾਰ ਸ਼ਰਮਾ, ਬਲਵਿੰਦਰ ਸਿੰਘ ਸੇਖੋਂ, ਮਾ. ਮਲਕੀਤ ਸਿੰਘ, ਪਵਨ ਕੁਮਾਰ ਸਿੰਗਲਾ ਅਤੇ ਕਰਮ ਸਿੰਘ ਨੂੰ ਨਾਮਜ਼ਦ ਕੀਤਾ ਗਿਆ | ਮੀਟਿੰਗ 'ਚ ਨਾਮਜ਼ਦ ਮੈਂਬਰਾਂ ਤੋਂ ਇਲਾਵਾ ਗੁਰਮੇਲ ਸਿੰਘ ਢਿੱਲੋਂ, ਰਜਿੰਦਰ ਸਿੰਘ ਠੇਕੇਦਾਰ, ਰਾਮਪਾਲ ਅਰੋੜਾ, ਡਾ. ਹਰਚੰਦ ਸਿੰਘ ਸੇਖਾ, ਸੋਹਣ ਸਿੰਘ, ਨਿਰਭੈ ਸਿੰਘ ਮੰਗਾ, ਮਿ: ਸੁਖਦੇਵ ਸਿੰਘ, ਇਕਬਾਲ ਸਿੰਘ ਗਿੱਲ, ਚਰਨ ਸਿੰਘ, ਹਰਭਜਨ ਸਿੰਘ, ਬਲਜੀਤ ਸ਼ਰਮਾ, ਡਾ. ਧਨਵੰਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਸੰਪ੍ਰਦਾਇ ਲੋਪੋ ਵਲੋਂ ਹੋਲੇ-ਮਹੱਲੇ ਮੌਕੇ ਧਾਰਮਿਕ ਦੀਵਾਨ ਸਜਾਏ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
Ad Position 24