14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੋਲੀ ਦੇ ਤਿਉਹਾਰ ਮੌਕੇ ਲਾਲ ਦੁਆਰਾ ਮੰਦਰ 'ਚ ਸੰਕੀਰਤਨ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਅਸ਼ੋਕ ਬਾਂਸਲ)-ਹੋਲੀ ਦੇ ਤਿਉਹਾਰ ਮੌਕੇ ਲਾਲ ਦੁਆਰੇ ਮੰਦਰ ਵਿਖੇ ਕਨ੍ਹਈਆ ਦੇ ਨਾਮ 'ਤੇ ਸੰਕੀਰਤਨ ਕਰਵਾਇਆ ਗਿਆ | ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਅਤੇ ਚੇਅਰਮੈਨ ਰਾਜੇਂਦਰ ਵਧਵਾ, ਵੀਨਾ ਵਧਵਾ, ਨੀਤੂ ਵਧਵਾ, ਕੁਲਦੀਪ ਵਧਵਾ, ਪਿ੍ਅੰਕਾ ਵਧਵਾ, ਰਮੇਸ਼ ਵਧਵਾ ਨੇ ਆਪਣੇ ਪਰਿਵਾਰਾਂ ਨਾਲ ਬਾਬਾ ਲਾਲ ਅਤੇ ਰਾਧਾ ਕਿ੍ਸ਼ਨ ਜੀ ਦੇ ਦਰਬਾਰ ਵਿਚ ਜੋਤੀ ਜਗਾਉਣ ਦੀ ਰਸਮ ਨਿਭਾਈ | ਇਸ ਮੌਕੇ ਮਹਿਲਾ ਸਤਿਸੰਗ ਮੰਡਲੀ ਦੀਆਂ ਮੈਂਬਰਾਂ ਨੀਤੂ ਵਧਵਾ, ਆਰਤੀ ਉੱਪਲ, ਖ਼ੁਸ਼ੀ ਅਰੋੜਾ ਆਦਿ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ | ਸੰਕੀਰਤਨ ਦੇ ਅੰਤ ਵਿਚ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ | ਇਸ ਮੌਕੇ ਮੁੱਖ ਸੇਵਾਦਾਰ ਰਜਿੰਦਰ ਵਧਵਾ, ਅਸ਼ਵਨੀ ਕੁਮਾਰ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸਿੰਦਰਾ ਰਾਜਾ, ਰਮੇਸ਼ ਵਧਵਾ, ਰਾਜੀਵ ਉਪ, ਕਪਿਲ ਕਪੂਰ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ ਕੁਮਾਰ, ਅਨਿਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਪੱਤੋ ਦੀਦਾਰ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੱਚੇ ਕਾਮਿਆਂ ਵਲੋਂ ਗੇਟ ਰੈਲੀ <br/>
Ad Position 24