14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਇਕ ਬਿਲਾਸਪੁਰ ਵਲੋਂ ਪੱਤੋ ਦੀਦਾਰ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਹਲਕੇ ਦੇ ਪਿੰਡ ਪੱਤੋ ਦੀਦਾਰ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਸਮੇਂ ਬੋਲਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਮੇਸ਼ਾ ਪਿੰਡਾਂ ਦੇ ਵਿਕਾਸ ਲਈ ਤਤਪਰ ਰਹਿੰਦੀ ਹੈ | ਇਸੇ ਲੜੀ ਤਹਿਤ ਅੱਜ ਲੰਬੇ ਸਮੇਂ ਤੋਂ ਪੱਤੋ ਦੀਦਾਰ ਸਿੰਘ ਵਾਲੇ ਵਿਖੇ ਰੁਕੇ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ ਅਤੇ ਜਲਦ ਹੀ ਇਸ ਪਿੰਡ ਦੀ ਨੁਹਾਰ ਬਦਲੀ ਜਾਵੇਗੀ | ਇਸ ਸਮੇਂ ਹੋਰਾਂ ਤੋਂ ਇਲਾਵਾ ਪਵਿੱਤਰ ਕੌਰ ਸਰਪੰਚ, ਜਸਪਾਲ ਸਿੰਘ, ਬਲਜੀਤ ਸਿੰਘ, ਸੁਲੱਖਣ ਸਿੰਘ, ਹਰਪ੍ਰੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ, ਸੇਵਕ ਸਿੰਘ ਸਾਬਕਾ ਮੈਂਬਰ, ਤਰਲੋਚਨ ਸਿੰਘ, ਸਤਨਾਮ ਸਿੰਘ ਮਾਨ ਬਰਾੜ, ਗੁਰਚਰਨ ਸਿੰਘ, ਕਾਕਾ ਸਿੰਘ, ਦਿਲਪ੍ਰੀਤ ਸਿੰਘ ਕਲੱਬ ਯੂਥ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਤੇ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰੀਨ ਸਿਟੀ ਤੇ ਬਾਬਾ ਫਰੀਦ ਕੰਪਲੈਕਸ ਦੇ ਨਿਵਾਸੀਆਂ ਨੇ ਹੋਲੀ ਮਨਾਈ ਅਗਲੀ ਖ਼ਬਰ ਹੋਲੀ ਦੇ ਤਿਉਹਾਰ ਮੌਕੇ ਲਾਲ ਦੁਆਰਾ ਮੰਦਰ 'ਚ ਸੰਕੀਰਤਨ ਕਰਵਾਇਆ
Ad Position 24