14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਸਕੈਚਵਨ ਪੌਲੀਟੈਕਨਿਕ ਕੈਨੇਡਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਹੋਇਆ ਐਮ.ਓ.ਯੂ. ਸਾਇਨ

Ad Position 21
repet_subhas-goyals [Copy P29]
ਸਸਕੈਚਵਨ ਪੌਲੀਟੈਕਨਿਕ ਕੈਨੇਡਾ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਦੌਰਾਨ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਤੇ ਪਰਮਜੀਤ ਕੌਰ | ਅਜੀਤ ਤਸਵੀਰ <br/> 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਦਿੱਲੀ ਦੇ ਹੋਟਲ ਆਈ.ਟੀ.ਸੀ. ਮੌਰਿਆ ਵਿਖੇ ਸਸਕੈਚਵਨ ਪੌਲੀਟੈਕਨਿਕ ਅਤੇ ਭਾਰਤ ਦੀਆਂ ਤਿੰਨ ਪ੍ਰਸਿੱਧ ਸਿੱਖਿਆ ਸੰਸਥਾਵਾਂ ਨਾਲ ਮੈਮੋਰੰਡਮ ਆਫ਼ ਅੰਡਰ ਸਟੈਂਡਿੰਗ ਸਾਇਨ ਕੀਤਾ ਗਿਆ | ਇਸ ਵਿਚ ਪੰਜਾਬ ਤੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨਾਲ ਸਮਝੌਤਾ ਹੋਇਆ | ਇਸ ਮੌਕੇ ਸਸਕੈਚਵਨ ਸਟੇਟ ਦੇ ਪ੍ਰੀਮੀਅਰ ਮੁੱਖ ਮੰਤਰੀ ਸਕੌਚ ਮੋਈ, ਡਾਕਟਰ ਲੈਰੀ ਰੋਸੀਆ ਪ੍ਰੈਜ਼ੀਡੈਂਟ ਐਂਡ ਸੀ.ਈ.ਓ., ਥੇਵੀ ਪੈਥਰ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਸਸਕੈਚਵਨ, ਐਗਨਲ ਵਰਥ ਏਸ਼ੀਆ ਹੈੱਡ ਸਸਕੈਚਵਨ ਪੌਲੀਟੈਕਨਿਕ ਕੈਨੇਡਾ ਵਲੋਂ ਸ਼ਾਮਿਲ ਹੋਏ | ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਚੇਅਰਮੈਨ ਤੇ ਜਨਰਲ ਸਕੱਤਰ ਪਰਮਜੀਤ ਕੌਰ ਨੇ ਸ਼ਿਰਕਤ ਕੀਤੀ | ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਨਾਲ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਣਗੇ ਤੇ ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਫਾਊਾਡੇਸ਼ਨ ਕੋਰਸ ਵੀ ਕਰਵਾਏ ਜਾਣਗੇ | ਇਸ ਸਮਝੌਤੇ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਐਕਸਚੇਂਜ ਪ੍ਰੋਗਰਾਮ ਵੀ ਕਰਵਾਏ ਜਾਣਗੇ | ਸਸਕੈਚਵਨ ਪੌਲੀਟੈਕਨਿਕ ਵਲੋਂ ਇਸ ਸਕੂਲ ਦੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਟਰੇਨਿੰਗ ਦਿੱਤੀ ਜਾਵੇਗੀ | ਭਵਿੱਖ ਵਿਚ ਸਿੱਖਿਆ ਦੇ ਪ੍ਰਸਾਰ ਲਈ ਦੋਨੋਂ ਅਦਾਰਿਆਂ ਵਲੋਂ ਕੰਮ ਕੀਤਾ ਜਾਵੇਗਾ | ਕੈਂਬਰਿਜ ਸਕੂਲ ਦੇ ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰਧਾਨ ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਅਕੈਡਮਿਕ ਐਡਵਾਈਜ਼ਰ ਹਰਪ੍ਰੀਤ ਕੌਰ, ਪਿ੍ੰਸੀਪਲ ਸਤਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਇਸ ਸਮਝੌਤੇ ਨੂੰ ਇਤਿਹਾਸਕ ਦੱਸਿਆ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ |
Ad Position 22
No active advertisement
ਪਿਛਲੀ ਖ਼ਬਰ ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠਾਂ ਦੀ ਦੂਸਰੀ ਲੜੀ ਆਰੰਭ <br/> ਅਗਲੀ ਖ਼ਬਰ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਮੋਗਾ ਯੂਨਿਟ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ <br/>
Ad Position 24