13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠਾਂ ਦੀ ਦੂਸਰੀ ਲੜੀ ਆਰੰਭ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਬਾਘਾ ਪੁਰਾਣਾ, 6 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਦੇਸ਼-ਵਿਦੇਸ਼ ਵਿਚ ਪ੍ਰਸਿੱਧੀ ਹਾਸਿਲ ਮਾਨਵਤਾ ਦੀ ਭਲਾਈ ਦਾ ਕੇਂਦਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਸ਼ਹੀਦੀ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ | ਜੋੜੇ ਮੇਲੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਦੇ ਭੋਗ ਪਾਏ ਗਏ ਤੇ ਦੂਸਰੀ ਲੜੀ ਦੇ 17 ਪਾਠ ਅਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 08 ਮਾਰਚ ਨੂੰ ਪਾਏ ਜਾਣਗੇ ਉਪਰੰਤ ਤੀਸਰੀ ਲੜੀ ਅਰੰਭ ਕੀਤੀ ਜਾਵੇਗੀ ਜਿਨ੍ਹਾਂ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ | ਉਪਰੰਤ ਨਵੀਂ ਲੜੀ ਸ਼ੁਰੂ ਕਰਕੇ 12 ਮਾਰਚ ਨੂੰ ਭੋਗ ਪਾਏ ਜਾਣਗੇ | ਇਸ ਤੋਂ ਬਾਅਦ ਆਖ਼ਰੀ ਲੜੀ ਸ਼ੁਰੂ ਕਰਕੇ 14 ਮਾਰਚ ਨੂੰ ਭੋਗ ਪਾਏ ਜਾਣਗੇ ਤੇ 15 ਮਾਰਚ (2 ਚੇਤ) ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਦੀਵਾਨ ਸਜਾਏ ਜਾਣਗੇ | ਇਸ ਮੌਕੇ ਅਖੰਡ ਪਾਠ ਕਰਵਾਉਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਵਡਭਾਗੇ ਹਨ, ਜਿਹੜੇ ਸਾਲਾਨਾ ਸਮਾਗਮ ਨੂੰ ਮੁੱਖ ਰੱਖ ਕੇ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ ਦੀ ਯਾਦ ਵਿਚ ਸ਼੍ਰੀ ਅਖੰਡ ਪਾਠ ਕਰਵਾ ਰਹੇ ਹਨ | ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਜੋੜ ਮੇਲੇ ਸੰਬੰਧ ਵਿਚ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ, ਵੱਖ-ਵੱਖ ਪਿੰਡਾਂ/ਨਗਰਾਂ ਤੋਂ ਸੇਵਾਦਾਰ ਡਿਊਟੀਆਂ ਲਈ ਪਹੁੰਚ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਡਰੋਲੀ ਭਾਈ, ਚਮਕੌਰ ਸਿੰਘ ਚੰਦ ਪੁਰਾਣਾ, ਡਾ. ਅਵਤਾਰ ਸਿੰਘ, ਧਰਮ ਸਿੰਘ ਕਾਲੇਕੇ, ਸੂਬੇਦਾਰ ਚਰਨ ਸਿੰਘ, ਦਲੇਰ ਸਿੰਘ, ਰਾਜਵਿੰਦਰ ਸਿੰਘ, ਸ਼ੇਰ ਸਿੰਘ ਬਰਾੜ ਚੰਦ ਪੁਰਾਣਾ, ਸੂਬਾ ਸਿੰਘ ਫ਼ੌਜੀ, ਗੁਰਜੰਟ ਸਿੰਘ ਮਨੀਲਾ, ਬਿੱਲੂ ਸਿੰਘ ਚੰਦ ਪੁਰਾਣਾ, ਅਜਮੇਰ ਸਿੰਘ, ਨਛੱਤਰ ਸਿੰਘ, ਨੰਬਰਦਾਰ ਭਗਵੰਤ ਸਿੰਘ, ਬਲਜੀਤ ਸਿੰਘ ਮੋਗਾ, ਭਾਈ ਬਲਦੇਵ ਸਿੰਘ, ਭਾਈ ਘਨੱਈਆ ਜਥੇ ਵਾਲੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਦੀ 12 ਦੀ ''ਪੰਜਾਬ ਬਚਾਓ'' ਰੈਲੀ ਸੰਬੰਧੀ ਪਿੰਡਾਂ ਦਾ ਤੂਫ਼ਾਨੀ ਦੌਰਾ ਅਗਲੀ ਖ਼ਬਰ ਸਸਕੈਚਵਨ ਪੌਲੀਟੈਕਨਿਕ ਕੈਨੇਡਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਹੋਇਆ ਐਮ.ਓ.ਯੂ. ਸਾਇਨ
Ad Position 24