ਨਿਹਾਲ ਸਿੰਘ ਵਾਲਾ, 6 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਅਗਵਾਈ ਹੇਠ ਸੱਘੜ ਸਿੰਘ ਯਾਦਗਾਰੀ ਹਾਲ 'ਚ ਨਿਹਾਲ ਸਿੰਘ ਵਾਲਾ ਵਿਖੇ ਹੋਈ | ਮੀਟਿੰਗ ਦੌਰਾਨ ਸ਼ਾਮਲ ਪੈਨਸ਼ਨਰਾਂ ਵਲੋਂ ਆਪਣੇ ਵਿੱਛੜ ਚੁੱਕੇ ਸਾਥੀਆਂ ਗੁਰਦੇਵ ਸਿੰਘ ਏ.ਡੀ.ਓ., ਅਧਿਆਪਕਾ ਚਰਨਜੀਤ ਕੌਰ ਕੁੱਸਾ ਤੇ ਹਮੀਰ ਸਿੰਘ ਮਧੇਕੇ ਦੀ ਅਚਾਨਕ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੇ ਮਿੰਟ ਲਈ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਬਿੱਕਰ ਸਿੰਘ ਮਾਛੀਕੇ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਗੁਰਦੇਵ ਸਿੰਘ ਕਿਰਤੀ ਤੇ ਗੁਰਮੇਲ ਸਿੰਘ ਖੋਟੇ ਨੇ ਜਥੇਬੰਦੀ ਵਲੋਂ ਜਥੇਬੰਦੀ ਦੇ ਪਿਛਲੇ ਸਾਲ ਦੇ ਕਾਰਜਕਾਲ ਦਾ ਲੇਖਾ ਜੋਖਾ ਵਿਸਥਾਰ ਨਾਲ ਦੱਸਿਆ | ਇਸ ਮੌਕੇ ਜਥੇਬੰਦੀ ਵਲੋਂ ਬਲਾਕ ਦੀ ਪੁਰਾਣੀ ਸਮੁੱਚੀ ਟੀਮ ਨੂੰ ਭੰਗ ਕਰਕੇ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ 'ਚ ਸਰਪ੍ਰਸਤ ਗੁਰਦੇਵ ਸਿੰਘ ਕਿਰਤੀ, ਪ੍ਰਧਾਨ ਬਿੱਕਰ ਸਿੰਘ ਮਾਛੀਕੇ, ਸੀਨੀਅਰ ਵਾਈਸ ਪ੍ਰਧਾਨ ਛਟਦੱਮਣ ਭਾਗ, ਸਿਕੰਦਰ ਸਿੰਘ ਭਾਗੀਕੇ, ਮੁਕੰਦ ਸਿੰਘ ਦੀਨਾਂ, ਗੁਰਮੇਲ ਸਿੰਘ ਜਵਾਹਰ ਸਿੰਘ ਵਾਲਾ, ਵਾਈਸ ਪ੍ਰਧਾਨ ਜ਼ੋਰਾਵਰ ਸਿੰਘ ਬੱਧਨੀ, ਰਾਜਿੰਦਰ ਸਿੰਘ ਤਖ਼ਤੂਪੁਰਾ, ਉਜਾਗਰ ਸਿੰਘ ਮੀਨੀਆਂ, ਜੋਗਿੰਦਰ ਸਿੰਘ ਸੈਦੋਕੇ, ਜਨਰਲ ਸਕੱਤਰ ਰੂਪ ਸਿੰਘ ਦੀਨਾਂ, ਜਥੇਬੰਦਕ ਸਕੱਤਰ ਗੁਰਿੰਦਰ ਸਿੰਘ ਤਖ਼ਤੂਪੁਰਾ, ਵਿੱਤ ਸਕੱਤਰ ਓਮਾਂਕਾਂਤ ਜੋਸ਼ੀ, ਪੈੱ੍ਰਸ ਸਕੱਤਰ ਪ੍ਰਤਾਪ ਸਿੰਘ, ਐਡੀਟਰ ਕੂੜਾ ਸਿੰਘ, ਕੌਸ਼ਲ ਕੁਮਾਰ, ਕਾਨੂੰਨੀ ਸਲਾਹਕਾਰ ਜਗੀਰ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਨਵ-ਨਿਯੁਕਤ ਚੁਣੇ ਗਏ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਜਥੇਬੰਦੀ ਦਾ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਗੇ | ਇਸ ਮੌਕੇ ਰਾਮ ਸਿੰਘ ਸੈਦੋਕੇ, ਸੁਦਾਗਰ ਸਿੰਘ ਦੀਨਾਂ, ਦਰਸ਼ਨ ਸਿੰਘ ਖਾਈ, ਤਨਜੀਤ ਸਿੰਘ ਪੱਤੋ, ਮੇਜਰ ਸਿੰਘ ਖੋਟੇ, ਜਸਪਾਲ ਰਾਏ, ਜਸਪਤ ਰਾਏ, ਬੇਅੰਤ ਸਿੰਘ, ਗੁਰਦੇਵ ਸਿੰਘ, ਬੱਸਣ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ, ਬਿੱਕਰ ਸਿੰਘ ਮੀਨੀਆਂ, ਵਰਿੰਦਰ ਸ਼ਰਮਾ, ਜਰਨੈਲ ਸਿੰਘ, ਬਲਦੇਵ ਸਿੰਘ, ਰਾਜ ਕੁਮਾਰ, ਗੁਰਨਾਮ ਸਿੰਘ ਰਾਮਾ, ਮੰਗਲ ਰਾਮ, ਬਲਵੀਰ ਸਿੰਘ, ਨਛੱਤਰ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ ਤਖ਼ਤੂਪੁਰਾ ਆਦਿ ਹਾਜ਼ਰ ਸਨ |