13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਆੜ੍ਹਤੀਆਂ ਵਲੋਂ ਇਸ ਵਾਰ ਵੀ ਅਡਾਨੀ ਸਾਈਲੋ ਦਾ ਬਾਈਕਾਟ ਕਰਨ ਦਾ ਫ਼ੈਸਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਅਸ਼ੋਕ ਬਾਂਸਲ)-ਅੱਜ ਆੜ੍ਹਤੀਆਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸਮੀਰ ਜੈਨ ਦੀ ਪ੍ਰਧਾਨਗੀ ਹੇਠ ਆੜ੍ਹਤੀਆ ਐਸੋਸੀਏਸ਼ਨ ਦੇ ਦਫ਼ਤਰ ਮੋਗਾ ਵਿਖੇ ਹੋਈ | ਜਿਸ 'ਚ 16 ਮਾਰਚ ਨੂੰ ਪੰਜਾਬ ਦੇ ਆੜ੍ਹਤੀਆਂ ਦਾ ਬਹੁਤ ਵੱਡਾ ਇਕੱਠ ਹਰੀ ਕੇ ਦਾਣਾ ਮੰਡੀ ਵਿਖੇ ਹੋ ਰਿਹਾ ਹੈ, ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ 16 ਮਾਰਚ ਨੂੰ ਹਰੀ ਕੇ ਦਾਣਾ ਮੰਡੀ 'ਚ ਹੋਣ ਵਾਲੇ ਆੜ੍ਹਤੀਆਂ ਦੇ ਬਹੁਤ ਵੱਡੇ ਇਕੱਠ ਵਿਚ ਭਾਰੀ ਗਿਣਤੀ ਵਿਚ ਮੋਗਾ ਦੇ ਆੜ੍ਹਤੀਏ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਆੜ੍ਹਤੀਆਂ ਦੀ ਦਾਮੀ ਜੋ ਕੋਰੋਨਾ ਕਾਲ ਤੋਂ ਪਹਿਲਾਂ ਢਾਈ ਪ੍ਰਤੀਸ਼ਤ ਸੀ, ਉਸ ਨੂੰ ਕੇਂਦਰ ਸਰਕਾਰ ਨੇ ਫਰੀਜ਼ ਕਰਕੇ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ | ਉਸ ਨੂੰ ਦੁਬਾਰਾ ਢਾਈ ਪ੍ਰਤੀਸ਼ਤ ਕਰਵਾਉਣ ਲਈ ਪੰਜਾਬ ਦੇ ਆੜ੍ਹਤੀਆਂ ਦਾ ਬਹੁਤ ਵੱਡਾ ਇਕੱਠ ਹਰੀ ਕੇ ਮੰਡੀ ਵਿਚ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਦੌਰ 'ਚ ਹਰ ਇਕ ਚੀਜ਼ ਦੇ ਰੇਟ ਵਧੇ ਹਨ ਤੇ ਆੜ੍ਹਤੀਆਂ ਦੀ ਆੜ੍ਹਤ ਘੱਟ ਕਰ ਦਿੱਤੀ ਗਈ ਹੈ, ਇਹ ਆੜ੍ਹਤੀਆਂ ਨਾਲ ਬੇ ਇਨਸਾਫੀ ਹੋ ਰਹੀ ਹੈ | ਉਨ੍ਹਾਂ ਮੋਗਾ ਜ਼ਿਲੇ੍ਹ ਦੇ ਸਾਰੇ ਆੜ੍ਹਤੀਆਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਹਰੀ ਕੇ ਦਾਣਾ ਮੰਡੀ ਵਿਚ ਪਹੁੰਚਣ | ਮੀਟਿੰਗ 'ਚ ਹੱਥ ਖੜੇ ਕਰਕੇ ਸਾਰੇ ਆੜ੍ਹਤੀਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਕਣਕ ਦੇ ਸੀਜ਼ਨ 'ਚ ਅਡਾਨੀ ਸਾਈਲੋ ਡਗਰੂ ਵਿਖੇ ਕੋਈ ਵੀ ਆੜ੍ਹਤੀਆ ਕਣਕ ਨਹੀਂ ਵੇਚੇਗਾ ਇਸ ਦਾ ਬਿਲਕੁਲ ਬਾਈਕਾਟ ਕੀਤਾ ਜਾਵੇਗਾ | ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਸਾਡੀ ਬਕਾਇਆ ਰਹਿੰਦੀ ਆੜ੍ਹਤ ਉਹ ਜਲਦੀ ਤੋਂ ਜਲਦੀ ਆੜ੍ਹਤੀਆਂ ਦੇ ਖਾਤੇ 'ਚ ਪਾਈ ਜਾਵੇ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਕੱਤਰ ਰਾਹੁਲ ਗਰਗ, ਕੈਸ਼ੀਅਰ ਹੀਤੇਸ਼ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਵਿਨੋਦ ਰਾਜਪਾਲ, ਪ੍ਰਦੀਪ ਮੰਗਲਾ, ਵਿਨੋਦ ਕੁਮਾਰ ਟੈਨੀ, ਕਸ਼ਿਸ਼ ਬਾਂਸਲ ਰਾਜਪਾਲ ਮੰਗਲਾ, ਵਿਪਨ ਸਿੰਗਲਾ, ਅੰਸ਼ੁਲ ਗਰਗ, ਚਰਨਜੀਤ ਸਿੰਘ, ਵੈਬਵ ਸਿੰਗਲਾ, ਵਿਨੋਦ ਗਰਗ, ਹਰੀਸ਼ ਸਿੰਗਲਾ, ਸਤਵਿੰਦਰ ਸਿੰਘ ਖੋਸਾ, ਬਲਜਿੰਦਰ ਸਿੰਘ ਸਿੱਧੂ, ਸਤਨਾਮ ਸਿੰਘ, ਰਵੀ ਧੀਰ, ਹਰਵਿੰਦਰ ਸਿੰਘ ਹੈਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਯੋਗੀਰਾਜ ਕੁਟੀਆ ਵਿਖੇ ਸ੍ਰੀ ਸਤਿਆ ਨਾਰਾਇਣ ਦੀ ਕਥਾ ਤੇ ਕੀਰਤਨ <br/> ਅਗਲੀ ਖ਼ਬਰ ਗਲੀਆਂ-ਨਾਲੀਆਂ ਦੇ ਪਾਣੀ ਦੇ ਮਾਮਲੇ ਨੂੰ ਲੈ ਕੇ ਠੱਠੀ ਭਾਈ 'ਚ ਦੋ ਧਿਰਾਂ ਵਿਚਕਾਰ ਵਧਿਆ ਟਕਰਾਅ-ਹਾਲਾਤ ਬਣੇ ਤਣਾਅਪੂਰ...
Ad Position 24