06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪ੍ਰੀਤ ਮਨਪ੍ਰੀਤ ਦੀ ਪੁਸਤਕ 'ਧੁੱਪ ਛਾਂ ਦਾ ਅਨੁਪਾਤ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 08-03-2026
ਮੋਗਾ, 7 ਮਾਰਚ (ਸੁਰਿੰਦਰਪਾਲ ਸਿੰਘ)-ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਸਰਪ੍ਰਸਤ ਗੁਰਮੀਤ ਕੜਿਆਲਵੀ ਦੇ ਨਵੇਂ ਬਣੇ ਘਰ ਕਰਵਾਈ ਸਾਹਿਤਕ ਸ਼ਾਮ ਵਿਚ ਕੈਨੇਡਾ ਰਹਿੰਦੇ ਸ਼ਾਇਰ ਪ੍ਰੀਤ ਮਨਪ੍ਰੀਤ ਦੀ ਪੁਸਤਕ ਧੁੱਪ ਛਾਂ ਦਾ ਅਨੁਪਾਤ ਲੋਕ ਅਰਪਣ ਕੀਤੀ ਗਈ | ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਮੀਤ ਪ੍ਰਧਾਨ ਧਾਮੀ ਗਿੱਲ, ਕਾਰਜਕਾਰਨੀ ਮੈਂਬਰ ਜਸਵਿੰਦਰ ਸੋਨੀ ਮੋਗਾ, ਜਸਵਿੰਦਰ ਰੱਤੀਆਂ, ਸਿਮਰਜੀਤ ਸਿੰਮੀ ਅਤੇ ਹਾਜ਼ਰ ਸਾਹਿਤਕਾਰਾਂ ਨੇ ਨਿਭਾਈ | ਪੁਸਤਕ ਬਾਰੇ ਬੋਲਦਿਆਂ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਪ੍ਰੀਤ ਮਨਪ੍ਰੀਤ ਜ਼ਮੀਨ ਨਾਲ ਜੁੜਿਆ ਸ਼ਾਇਰ ਹੈ | ਉਸ ਦੀ ਸ਼ਾਇਰੀ ਵਿਚ ਸੰਗੀਤ, ਸੋਹਜ ਅਤੇ ਸੂਖਮਤਾ ਹੈ | ਮਨਪ੍ਰੀਤ ਦੀ ਗ਼ਜ਼ਲ ਜਿੱਥੇ ਹੁਨਰੀ ਤੇ ਕਲਾਮਈ ਪਾਬੰਦੀਆਂ ਦਾ ਬਰੀਕੀਆਂ ਨਾਲ ਪਾਲਣ ਕਰਦੀ ਹੈ, ਉੱਥੇ ਵਿਚਾਰ ਨੂੰ ਵੀ ਪ੍ਰਮੁੱਖਤਾ ਨਾਲ ਪੇਸ਼ ਕਰਦੀ ਹੈ | ਮੈਲਾਨਿਨ ਵਰਗੀ ਚਰਚਿਤ ਪੁਸਤਕ ਦੇ ਰਚੇਤਾ ਜਸਵਿੰਦਰ ਧਰਮਕੋਟ ਨੇ ਕਿਹਾ ਕਿ ਮਨਪ੍ਰੀਤ ਦੀ ਸ਼ਾਇਰੀ ਵਿਚ ਮਾਨਵੀ ਸਰੋਕਾਰਾਂ ਦੀ ਕਲਾਤਮਿਕ ਪੇਸ਼ਕਾਰੀ ਹੋਈ ਹੈ | ਗੁਰਪ੍ਰੀਤ ਧਰਮਕੋਟ ਨੇ ਕਿਹਾ ਕਿ ਪ੍ਰੀਤ ਮਨਪ੍ਰੀਤ ਦੀ ਕਾਵਿ ਪੁਸਤਕ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਵਿਚ ਜ਼ਿਕਰਯੋਗ ਵਾਧਾ ਕਰਦੀ ਹੈ | ਧਾਮੀ ਗਿੱਲ ਨੇ ਪ੍ਰੀਤ ਮਨਪ੍ਰੀਤ ਦੀ ਸ਼ਾਇਰੀ ਨੂੰ ਪੰਜਾਬੀ ਮਾਂ ਬੋਲੀ ਦਾ ਸੁਹੱਪਣ ਤੇ ਮੁਹਾਂਦਰਾ ਸੰਵਾਰਨ ਵਾਲੀ ਸ਼ਾਇਰੀ ਕਿਹਾ | ਨਵਨੀਤ ਸਿੰਘ ਸੇਖਾ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ | ਰਚਨਾਵਾਂ ਦੇ ਦੌਰ ਵਿਚ ਮਹਿਮਾਨ ਸ਼ਾਇਰਾ ਪ੍ਰੀਤ ਮਨਪ੍ਰੀਤ ਅਤੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਾਰਨ ਰਹਿੰਦੇ ਜੱਗੀ ਜੌਹਲ ਨੇ ਭਾਵਪੂਰਤ ਤੇ ਸੋਹਜ ਭਰਪੂਰ ਸ਼ਾਇਰੀ ਨਾਲ ਸ਼ਾਮ ਨੂੰ ਸੁਹਾਵਣਾ ਬਣਾ ਦਿੱਤਾ | ਇੰਗਲੈਂਡ ਰਹਿੰਦੇ ਨਾਵਲਕਾਰ ਕਹਾਣੀਕਾਰ ਜਸਵਿੰਦਰ ਰੱਤੀਆਂ ਨੇ ਪਰਵਾਸ ਦੇ ਆਪਣੇ ਅਨੁਭਵ ਸਾਂਝੇ ਕੀਤੇ | ਜਸਵਿੰਦਰ ਸੋਨੀ ਮੋਗਾ, ਅਮਰਪ੍ਰੀਤ ਕੌਰ ਸੰਘਾ, ਧਾਮੀ ਗਿੱਲ ਅਤੇ ਦਰਸ਼ਨ ਦੁਸਾਂਝ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ | ਮੰਚ ਵਲੋਂ ਪ੍ਰਵਾਸੀ ਲੇਖਕਾਂ ਜਸਵਿੰਦਰ ਰੱਤੀਆਂ (ਇੰਗਲੈਂਡ), ਪ੍ਰੀਤ ਮਨਪ੍ਰੀਤ (ਕੈਨੇਡਾ) ਅਤੇ ਜੱਗੀ ਜੌਹਲ (ਆਸਟ੍ਰੇਲੀਆ) ਦਾ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਆਪਣੇ ਵਿਆਹ ਦੀ ਸਿਲਵਰ ਜੁਬਲੀ ਮਨਾ ਰਹੀ ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ ਤੇ ਉਸ ਦੇ ਪਤੀ ਜਗਜੀਤ ਸਿੰਘ ਸੰਘਾ ਨੂੰ ਵੀ ਸਨਮਾਨਿਤ ਕੀਤਾ ਗਿਆ | ਕਰਵ ਪਲੱਸ ਇਮੀਗ੍ਰੇਸ਼ਨ ਦੇ ਡਾਇਰੈਕਟਰ ਅਮਨਦੀਪ ਅਤੇ ਉੱਘੇ ਸਮਾਜ ਸੇਵੀ ਡਾ. ਹਰਨੇਕ ਰੋਡੇ ਨੇ ਵੀ ਆਪਣੇ ਭਾਵਪੂਰਤ ਵਿਚਾਰ ਸਾਂਝੇ ਕੀਤੇ | ਜਸਵਿੰਦਰ ਧਰਮਕੋਟ ਨੇ ਆਪਣੀ ਪੁਸਤਕ ਮੈਲਾਨਿਨ ਪ੍ਰਵਾਸੀ ਲੇਖਕਾਂ ਨੂੰ ਭੇਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵੈਕਸੀਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਲਈ ਸੁਰੱਖਿਅਤ ਟੀਕਾ-ਡਾ. ਰਿਪੂਦਮਨ <br/> ਅਗਲੀ ਖ਼ਬਰ ਅੱਜ ਸਿਵਲ ਸੁਸਾਇਟੀ ਮੋਗਾ ਕਰੇਗੀ ਪੰਜਾਬ ਦੀ ਗੱਲ ਸੈਮੀਨਾਰ ਸਮਾਰੋਹ
Ad Position 24
No active advertisement