ਮੋਗਾ, 9 ਮਾਰਚ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਦੀ ਮਹਿਲਾ ਸ਼ਾਖਾ ਮਹਿਲਾ ਖੱਤਰੀ ਸਭਾ ਦੇ ਪ੍ਰਧਾਨ ਸਾਬਕਾ ਪਿ੍ੰਸੀਪਲ ਸੁਮਨ ਮਲਹੋਤਰਾ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਇਸ ਮੌਕੇ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ | ਖੱਤਰੀ ਸਭਾ ਨੇ ਚੇਅਰਮੈਨ ਵਿਜੇ ਧੀਰ ਐਡਵੋਕੇਟ ਤੇ ਪ੍ਰਧਾਨ ਡਾ. ਐਮ.ਐਲ. ਜੈਦਕਾ, ਚੀਫ਼ ਪੈਟਰਨ ਬੋਧਰਾਜ ਮਜੀਠੀਆ ਐਡਵੋਕੇਟ ਨੇ ਭਾਰਤੀ ਸੰਵਿਧਾਨ ਨੇ ਮਹਿਲਾਵਾਂ ਨੂੰ ਪੁਰਸ਼ਾਂ ਬਰਾਬਰ ਅਧਿਕਾਰ ਦਿੱਤੇ ਹਨ ਆਪਣੇ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਲਈ ਮਹਿਲਾਵਾਂ ਨੂੰ ਮਨੋਵਿਗਿਆਨਿਕ ਤੌਰ 'ਤੇ ਮਜ਼ਬੂਤ ਹੋ ਕੇ ਆਪਣਾ ਮੁੱਦਈ ਖ਼ੁਦ ਬਣਨਾ ਪਵੇਗਾ | ਇਸ ਮੌਕੇ ਮੁੱਖ ਮਹਿਮਾਨ ਪਿ੍ੰਸੀਪਲ ਨੀਨਾ ਅਨੇਜਾ ਨੇ ਕਿਹਾ ਕਿ ਨਾਰੀ ਸਿੱਖਿਆ ਨੇ ਹੀ ਔਰਤਾਂ ਨੂੰ ਹਰ ਖੇਤਰ ਵਿਚ ਪੁਰਸ਼ਾਂ ਬਰਾਬਰ ਅੱਗੇ ਵਧਾਇਆ ਹੈ | ਇਸ ਮੌਕੇ ਪਿ੍ੰਸੀਪਲ ਨੀਨਾ ਅਨੇਜਾ, ਸੁਮਨ ਮਲਹੋਤਰਾ, ਨੀਲਮ ਜੈਦਕਾ, ਕਾਜਲ ਕਪੂਰ, ਅਧਿਆਪਕਾ ਸਿਲਵੀ ਮੌਲੜੀ ਸਮੇਤ ਔਰਤਾਂ ਦਾ ਸਨਮਾਨ ਕੀਤਾ | ਇਸ ਮੌਕੇ ਕੇ.ਕੇ. ਕੌੜਾ, ਡਾ. ਰਜੇਸ਼ ਪੁਰੀ, ਜਸਵੰਤ ਸਿੰਘ ਦਾਨੀ, ਡਾ. ਮਾਲਤੀ ਥਾਪਰ, ਪੰਡਤ ਸੱਤ ਨਰਾਇਣ, ਬਲਜਿੰਦਰ ਸਿੰਘ ਸਹਿਗਲ, ਸੰਜੀਵ ਕੌੜਾ, ਹਰਸ਼ ਗੋਇਲ, ਦਵਿੰਦਰ ਗੋਇਲ, ਸੰਦੀਪ ਮਹਿਤਾ, ਵਿਕਾਸ ਕਪੂਰ, ਰਕੇਸ਼ ਸਿਤਾਰਾ, ਜਗਜੀਵ ਧੀਰ, ਹਰਪ੍ਰੀਤ ਸਹਿਗਲ, ਪਵਨ ਬਿੰਦਰਾ ਐਡਵੋਕੇਟ, ਰੀਮਾ ਰਾਣੀ ਖੰਨਾ, ਕਿ੍ਸ਼ਨਾ ਕੋਹਲੀ, ਪਰਵੀਨ ਖੰਨਾ, ਪ੍ਰੋਮਿਲਾ ਮਨਰਾਏ ਸਮੇਤ ਔਰਤਾਂ ਤੇ ਖੱਤਰੀ ਭਾਈਚਾਰਾ ਸ਼ਾਮਲ ਹੋਇਆ |