ਨਿਹਾਲ ਸਿੰਘ ਵਾਲਾ, 9 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਸੂਬੇ 'ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਆਪਣੇ ਬਲਬੂਤੇ 'ਤੇ ਇਕਜੁੱਟਤਾ ਨਾਲ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਕਾਇਮ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਪਿੰਡ ਕੁੱਸਾ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ ਅਤੇ ਆਪਣੇ ਪੇਸ਼ ਕੀਤੇ ਗਏ ਬਜਟ 'ਚ ਪੰਜਾਬ ਨੂੰ ਹੋਰ ਕਰਜ਼ੇ 'ਚ ਡੁਬੋ ਦਿੱਤਾ ਹੈ ਜਦੋਂ ਕਿ ਸੂਬੇ ਦੇ ਲੋਕਾਂ ਨੂੰ ਆਪਣੇ ਵੱਲੋਂ ਦਿੱਤੀਆਂ ਪਹਿਲੀਆਂ ਗਰੰਟੀਆਂ 'ਤੇ ਇਹ ਸਰਕਾਰ ਖਰੀ ਨਹੀਂ ਉਤਰ ਸਕੀ ਤੇ ਅੱਜ ਸੂਬੇ ਅੰਦਰ ਦਿਨ ਦਿਹਾੜੇ ਹੋ ਰਹੀ ਕਤਲੋਗਾਰਤ ਕਾਰਨ ਪੰਜਾਬ ਦੇ ਲੋਕ ਸਹਿਮ ਦੇ ਮਾਹੌਲ 'ਚ ਰਹਿ ਰਹੇ ਹਨ | ਇਸ ਮੌਕੇ ਉਨ੍ਹਾਂ ਵਲੋਂ ਸਰਪੰਚ ਜਗਦੇਵ ਸਿੰਘ ਕੁੱਸਾ ਨੂੰ ਨਿਹਾਲ ਸਿੰਘ ਵਾਲਾ ਦਾ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਹੀ ਸੌਂਪਿਆ ਗਿਆ | ਇਸ ਮੌਕੇ ਬਲਾਕ ਆਗੂ ਪਰਮਿੰਦਰ ਸਿੰਘ ਡਿੰਪਲ ਨੇ ਸਰਪੰਚ ਜਗਦੇਵ ਸਿੰਘ ਕੁੱਸਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਨਾਲ ਉਕਤ ਸੰਗਠਨ ਹੋਰ ਮਜ਼ਬੂਤ ਹੋਵੇਗਾ | ਇਸ ਮੌਕੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਪ੍ਰਧਾਨ ਜਰਨੈਲ ਸਿੰਘ ਰਾਮਾ, ਨਿਰਮਲ ਸਿੰਘ ਨਿੰਮਾ ਬੁਰਜ ਬਲਾਕ ਪ੍ਰਧਾਨ ਐਸ.ਸੀ. ਸੈਲ, ਸਰਪੰਚ ਰਵਿੰਦਰ ਸਿੰਘ ਤਖਾਣਵੱਧ, ਇੰਦਰਜੀਤ ਸਿੰਘ ਲੋਪੋ, ਗੁਰਭੇਜ ਸਿੰਘ ਲੋਪੋ, ਵਰਿੰਦਰ ਸਿੰਘ ਬਿਲਾਸਪੁਰ, ਅਮਨ ਬਿਲਾਸਪੁਰ, ਸੋਨੀ ਕੁੱਸਾ ਆਦਿ ਹਾਜ਼ਰ ਸਨ |