08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਹੱਕ ਮੰਗਦੇ ਕਰਮਚਾਰੀਆਂ 'ਤੇ ਸਰਕਾਰੀ ਤਸ਼ੱਦਦ ਮੌਕੇ ਸਰਕਾਰ ਭੁੱਲੀ ਮਹਿਲਾ ਦਿਵਸ-ਆਦੀਵਾਲ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸੀਨੀਅਰ ਕਾਂਗਰਸੀ ਆਗੂ ਤੇ ਸੇਵਾਦਾਰ ਹਲਕਾ ਨਿਹਾਲ ਸਿੰਘ ਵਾਲਾ ਸਵਰਨ ਸਿੰਘ ਆਦੀਵਾਲ ਨੇ ਕੱਲ੍ਹ ਆਪਣੇ ਹੱਕ ਮੰਗਦੇ ਪੰਜਾਬ ਦੇ ਕਰਮਚਾਰੀਆਂ ਉੱਤੇ ਹੋਏ ਸਰਕਾਰੀ ਜਬਰ ਜ਼ੁਲਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਝੂਠੀ 'ਆਪ' ਸਰਕਾਰ ਨੇ ਆਪਣੇ ਕੀਤੇ ਹੋਏ ਵਾਅਦੇ ਨਾ ਪੁਗਾ ਕੇ ਉਲਟਾ ਮਹਿਲਾ ਕਰਮਚਾਰੀਆਂ ਉੱਪਰ ਗੰਦੇ ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ | ਇਹ ਉਹੀ ਮੁਲਾਜ਼ਮ ਹਨ ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਸਮਰਥਨ ਦੇ ਕੇ ਇਹ ਸਰਕਾਰ ਬਣਾਈ ਸੀ ਪਰ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਬਜਟ ਵਿਚ ਵੀ ਪੈਨਸ਼ਨਰਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਨਹੀਂ ਦਿੱਤੀ | ਸਵਰਨ ਸਿੰਘ ਆਦੀਵਾਲ ਨੇ ਕਿਹਾ ਕਿ ਉਹ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ ਅਤੇ ਮਹਿਲਾ ਮੁਲਾਜ਼ਮਾਂ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਣ ਨੂੰ ਸਰਕਾਰ ਦਾ ਔਰਤ ਵਿਰੋਧੀ ਮਾਨਸਿਕਤਾ ਦਾ ਹੀ ਪ੍ਰਤੱਖ ਸਬੂਤ ਮੰਨਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਵਾਅਦਿਆਂ 'ਤੇ ਪੂਰੇ ਉੱਤਰਦੇ ਹੋਏ ਚੋਣਾਂ ਵੇਲੇ ਕੀਤੇ ਵਾਅਦਿਆਂ ਮੁਤਾਬਿਕ ਕਰਮਚਾਰੀਆਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਮਹਿੰਗਾਈ ਮੁਤਾਬਿਕ ਹਰ ਕੱਚੇ ਮੁਲਾਜ਼ਮ ਦੀ ਤਨਖ਼ਾਹ ਵਿਚ ਵਾਧਾ ਕਰਨ ਦੇ ਨਾਲ-ਨਾਲ ਸਰਕਾਰ ਨੂੰ ਆਪਣੇ ਗ਼ੈਰ ਇਨਸਾਨੀ ਵਿਵਹਾਰ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਖੱਤਰੀ ਸਭਾ ਮੋਗਾ ਵਲੋਂ ਹਰਸ਼ ਕੁਮਾਰ ਗੋਇਲ ਸਮਾਜ ਗੌਰਵ ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਆਉਣ ਵਾਲੀਆਂ ਸੂਬੇ ਦੀਆਂ ਚੋਣਾਂ 'ਚ ਪੂਰੀ ਤਿਆਰੀ ਨਾਲ ਉੱਤਰੇਗੀ-ਪ੍ਰਧਾਨ ਖਾਈ <br/>
Ad Position 24