08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖੱਤਰੀ ਸਭਾ ਮੋਗਾ ਵਲੋਂ ਹਰਸ਼ ਕੁਮਾਰ ਗੋਇਲ ਸਮਾਜ ਗੌਰਵ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਮੋਗਾ ਵਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ, ਜਿਸ 'ਚ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਹਰਸ਼ ਕੁਮਾਰ ਗੋਇਲ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਬਦਲੇ ਸਮਾਜ ਗੌਰਵ ਅਵਾਰਡ ਨਾਲ ਨਿਵਾਜਿਆ ਗਿਆ | ਜ਼ਿਕਰਯੋਗ ਹੈ ਕਿ ਹਰਸ਼ ਕੁਮਾਰ ਗੋਇਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੇ ਸੁਧਾਰ ਲਈ ਨਿਰੰਤਰ ਕਾਰਜਸ਼ੀਲ ਹਨ | ਇਕ ਸਮਰਪਿਤ ਅਧਿਆਪਕ ਵਜੋਂ ਉਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ ਅਤੇ ਸਿੱਖਿਆ ਪ੍ਰਣਾਲੀ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ | ਇਹ ਸਨਮਾਨ ਖੱਤਰੀ ਸਭਾ ਦੇ ਮੁੱਖ ਪ੍ਰਬੰਧਕਾਂ ਐਡਵੋਕੇਟ ਵਿਜੇ ਧੀਰ, ਡਾ. ਮੋਹਨ ਲਾਲ ਜੈਦਕਾ, ਬੋਧ ਰਾਜ ਮਜੀਠੀਆ, ਮੁੱਖ ਮਹਿਮਾਨ ਪਿ੍ੰਸੀਪਲ ਨੀਨਾ ਕੌੜਾ, ਸੁਦੇਸ਼ ਸਿਆਲ, ਬਲਜਿੰਦਰ ਸਿੰਘ ਸਹਿਗਲ, ਰਾਕੇਸ਼ ਸਿਤਾਰਾ, ਵਿਕਾਸ ਕਪੂਰ, ਵੀ.ਪੀ. ਸੇਠੀ, ਹਰਪ੍ਰੀਤ ਸਹਿਗਲ, ਆਦੇਸ਼ ਸਹਿਗਲ, ਸੁਮਨ ਮਲਹੋਤਰਾ, ਸਿਲਵੀ, ਕਾਜਲ ਕਪੂਰ ਆਦਿ ਵਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ | ਸਨਮਾਨ ਪ੍ਰਾਪਤ ਕਰਨ ਉਪਰੰਤ ਹਰਸ਼ ਕੁਮਾਰ ਗੋਇਲ ਨੇ ਖੱਤਰੀ ਸਭਾ ਮੋਗਾ ਦੀ ਸਮੁੱਚੀ ਟੀਮ, ਵਿਸ਼ੇਸ਼ ਕਰ ਕੇ ਐਡਵੋਕੇਟ ਵਿਜੇ ਧੀਰ ਤੇ ਡਾ. ਮੋਹਨ ਲਾਲ ਜੈਦਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਜਲੇ ਸਮਾਜ ਦੇ ਨਿਰਮਾਣ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ ਤੇ ਭਵਿੱਖ ਵਿਚ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ | ਇਸ ਮੌਕੇ ਖੱਤਰੀ ਸਭਾ ਦੇ ਹੋਰ ਅਹੁਦੇਦਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੀਸਰੀ ਜ਼ਿਲ੍ਹਾ ਮਾਸਟਰ ਅਥਲੈਟਿਕਸ ਮੀਟ ਮੋਗਾ ਸਮਾਪਤ <br/> ਅਗਲੀ ਖ਼ਬਰ ਹੱਕ ਮੰਗਦੇ ਕਰਮਚਾਰੀਆਂ 'ਤੇ ਸਰਕਾਰੀ ਤਸ਼ੱਦਦ ਮੌਕੇ ਸਰਕਾਰ ਭੁੱਲੀ ਮਹਿਲਾ ਦਿਵਸ-ਆਦੀਵਾਲ <br/>
Ad Position 24