ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਤੀਜੀ ਜ਼ਿਲਾ ਪੱਧਰੀ ਮਾਸਟਰ ਅਥਲੀਟ ਮੋਗਾ ਜੋ ਕਿ ਗੁਰੂ ਨਾਨਕ ਕਾਲਜ ਦੀ ਗਰਾਊਾਡ ਵਿਖੇ ਐਤਵਾਰ ਨੂੰ ਹੋਈ ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਗਰੁੱਪਾਂ ਵਿਚ ਜ਼ਿਲੇ ਦੀਆਂ ਮਾਈਨਾਜ ਹਸਤੀਆਂ ਨੇ ਭਾਗ ਲਿਆ | ਅਥਲੀਟ ਮੀਟ ਵਿਚ 100 ਮੀਟਰ, 400 ਮੀਟਰ, 1500 ਮੀਟਰ ਅਤੇ 3000 ਮੀਟਰ ਦੀ ਰੇਸ, ਲੌਂਗ ਜੰਪ, ਡਿਸਕਸ ਥਰੋ, ਜੈਵਲਿਨ ਥਰੋ, ਸ਼ਾਰਟ ਪੁੱਟ ਅਤੇ 3000 ਮੀਟਰ ਦੀ ਵਾਕ ਦੇ ਔਰਤਾਂ ਅਤੇ ਮਰਦਾਂ ਦੇ ਮੁਕਾਬਲੇ ਹੋਏ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਦੇ ਇੰਚਾਰਜ ਪਿ੍ੰਸੀਪਲ ਜਤਿੰਦਰਪਾਲ ਸਿੰਘ ਨੇ ਵੀ 55 ਉਮਰ ਵਰਗ ਦੀ 100 ਮੀਟਰ ਅਤੇ 400 ਮੀਟਰ ਦੀ ਰੇਸ ਵਿਚ ਭਾਗ ਲਿਆ | ਜਤਿੰਦਰਪਾਲ ਸਿੰਘ ਨੇ ਦੋਨਾਂ ਮੁਕਾਬਲਿਆਂ ਵਿਚ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਸਿਲਵਰ ਮੈਡਲ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਉਮਰ ਸਿਰਫ਼ ਇਕ ਅੰਕੜਾ ਹੁੰਦੀ ਹੈ | ਜੇਕਰ ਮਨ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੰਜ਼ਲ ਸਰ ਕਰ ਸਕਦਾ | ਅੱਜ ਸਕੂਲ ਪਹੁੰਚਣ 'ਤੇ ਉਨਾਂ ਦਾ ਸਾਰੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਨਾਂ ਦੇ ਇਸ ਜਜ਼ਬੇ ਨੇ ਸਾਰੇ ਸਟਾਫ਼ ਵਿਚ ਜੋਸ਼ ਭਰ ਦਿੱਤਾ | ਸਾਰਾ ਸਟਾਫ਼ ਉਨਾਂ ਦੀ ਪ੍ਰੇਰਨਾ ਸਦਕਾ ਇਹ ਮਹਿਸੂਸ ਕਰਨ ਲੱਗਾ ਕਿ 55 ਸਾਲ ਦੀ ਉਮਰ ਵਿਚ ਮੈਦਾਨ ਵਿਚ ਉੱਤਰਨਾ ਇਹ ਦਰਸਾਉਂਦਾ ਹੈ ਕਿ ਜਤਿੰਦਰਪਾਲ ਸਿੰਘ ਨੇ