ਅਜੀਤਵਾਲ, 10 ਮਾਰਚ (ਹਰਦੇਵ ਸਿੰਘ ਮਾਨ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਸਬ -ਤਹਿਸੀਲ ਅਜੀਤਵਾਲ ਦੇ ਨੰਬਰਦਾਰਾਂ ਦੀ ਮੀਟਿੰਗ ਪ੍ਰਧਾਨ ਸਾਧੂ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਦੀਪ ਸਿੰਘ ਅਜੀਤਵਾਲ ਵਿਖੇ ਹੋਈ¢ ਇਸ ਮੌਕੇ ਪ੍ਰਧਾਨ ਸਾਧੂ ਸਿੰਘ ਨੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਚਿਰਾਂ ਤੋਂ ਰੁਕੀਆਂ ਹੱਕੀ ਮੰਗਾਂ ਸਬੰਧੀ ਵਿਚਾਰਾਂ ਲਈ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਮੋਗਾ ਵਿਖੇ 21 ਮਾਰਚ ਨੂੰ ਹੋ ਰਹੀ ਮੀਟਿੰਗ ਵਿਚ ਵੱਧ ਚੜ੍ਹ ਕੇ ਪਹੁੰਚਿਆ ਜਾਵੇ¢ ਉਨ੍ਹਾਂ ਭਗਵੰਤ ਮਾਨ ਸਰਕਾਰ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਸਰਕਾਰ ਦਾ ਇਨ੍ਹਾਂ ਸਮਾਂ ਬੀਤਣ 'ਤੇ ਵੀ ਨੰਬਰਦਾਰਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਮਿਲਿਆ¢ ਇਸ ਮੌਕੇ ਬਿੱਕਰ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਚਮਕÏਰ ਸਿੰਘ, ਬਚਿੱਤਰ ਸਿੰਘ, ਹਰਮਨ ਸਿੰਘ ਚਰਨਜੀਤ ਸਿੰਘ, ਸੁਖਦੇਵ ਸਿੰਘ ਆਦਿ ਨੰਬਰਦਾਰ ਮੌਜੂਦ ਸਨ¢