07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਿਜਲੀ ਕਾਮਿਆਂ ਵਲੋਂ ਬਿਜਲੀ ਬਿੱਲ 2025 ਖ਼ਿਲਾਫ਼ ਰੋਸ ਮਾਰਚ <br/>

Ad Position 21
No active advertisement
ਅਜੀਤ ਡੈਸਕ 11-03-2026
ਬੱਧਨੀ ਕਲਾਂ, 10 ਮਾਰਚ (ਸੰਜੀਵ ਕੋਛੜ)-ਜੁਆਇੰਟ ਫੋਰਮ, ਬਿਜਲੀ ਏਕਤਾ ਮੰਚ ਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਸਾਂਝੇ ਸੱਦੇ 'ਤੇ ਬਿਜਲੀ ਐਕਟ 2025 ਵਿਰੁੱਧ ਸਬ ਡਵੀਜ਼ਨ ਬੱਧਨੀ ਕਲਾਂ ਤੇ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਲੋਪੋ ਚੌਕ ਵਿਖੇ ਪਾਵਰਕਾਮ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 8 ਮਾਰਚ ਨੂੰ ਬਜਟ ਪੇਸ਼ ਕੀਤਾ ਗਿਆ | ਜਿਸ 'ਚ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦਿੱਤਾ | ਹੱਕ ਮੰਗਦੇ ਲੋਕਾਂ 'ਤੇ ਚੰਡੀਗੜ੍ਹ 'ਚ ਲਾਠੀਚਾਰਜ ਕੀਤਾ ਗਿਆ | ਜਿਹੜੀ ਸਰਕਾਰ 2022 ਦੀ ਚੋਣਾਂ ਵੇਲੇ ਕਹਿੰਦੇ ਸੀ, ਸਾਨੂੰ ਸਰਕਾਰ 'ਚ ਲਿਆਓ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ | ਕਿਵੇਂ ਨੌਜਵਾਨਾਂ ਦੀਆਂ ਪੱਗਾਂ ਧੀਆਂ ਦੀਆਂ ਚੰੁਨੀਆਂ ਰੋਲੀਆਂ ਗਈਆਂ | ਇਸ ਨਾਲ ਹੀ ਕੇਂਦਰ ਸਰਕਾਰ ਸਾਰੇ ਭਾਰਤ ਦੇ ਬਿਜਲੀ ਅਦਾਰੇ ਨੂੰ ਬਿਜਲੀ ਐਕਟ 2025 ਪਾਸ ਕਰਕੇ ਨਿੱਜੀ ਹੱਥਾਂ 'ਚ ਦੇਣਾ ਚਾਹੁੰਦੀ ਹੈ | ਰੋਸ ਰੈਲੀ 'ਚ ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਇੰਜ. ਜਗਰੂਪ ਸਿੰਘ, ਸੂਬਾ ਮੀਤ ਪ੍ਰਧਾਨ ਸੇਵਕ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਰਵਿੰਦਰ ਕੁਮਾਰ, ਪ੍ਰਧਾਨ ਬੇਅੰਤ ਸਿੰਘ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਅਗਵਾਈ ਹੇਠ ਹੋਣ ਵਾਲੀ ਰੈਲੀ 'ਚ ਨੌਜਵਾਨ ਕਾਫਲੇ ਬੰਨ੍ਹ ਕੇ ਸ਼ਾਮਿਲ ਹੋਣਗੇ-ਸੁਖਜੀਤ ਸਿੰਘ ਅਗਲੀ ਖ਼ਬਰ ਪੰਜਾਬ ਦੇ ਵਿਕਾਸ ਲਈ ਮਜ਼ਬੂਤ ਤੇ ਸਥਿਰ ਸਰਕਾਰ ਦੀ ਲੋੜ-ਸੁਖਨੰਦਨ ਅਗਰਵਾਲ <br/>
Ad Position 24