ਮੋਗਾ, 10 ਮਾਰਚ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ | ਡਾ. ਪ੍ਰੀਤੀ ਪਟੇਲ, ਕੋਆਰਡੀਨੇਟਰ ਤੇ ਡਾ. ਜੀ.ਡੀ. ਗੁਪਤਾ ਨੇ ਜ਼ੋਰ ਦਿੱਤਾ ਕਿ ਦੇਸ਼ ਦੇ ਵਿਕਾਸ 'ਚ ਔਰਤਾਂ ਦੀ ਭਾਗੀਦਾਰੀ ਮਹੱਤਵਪੂਰਨ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਨੂੰ ਮੁੱਢਲੀ ਸਿੱਖਿਆ, ਸਿਹਤ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਉਹ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਔਰਤਾਂ ਹਰ ਸਮੇਂ ਹਰ ਖੇਤਰ ਵਿਚ ਹਿੱਸਾ ਲੈ ਰਹੀਆਂ ਹਨ | ਰਾਜ ਤੇ ਕੇਂਦਰ ਸਰਕਾਰਾਂ ਹਰ ਖੇਤਰ ਵਿਚ ਔਰਤਾਂ ਦਾ ਸਤਿਕਾਰ ਕਰ ਰਹੀਆਂ ਹਨ | ਸਿਰਫ਼ ਲੋੜ ਸਮਾਜਿਕ ਅਤੇ ਸਮਾਜਕ ਢਾਂਚੇ ਨੂੰ ਬਦਲਣ ਦੀ ਹੈ, ਜੋ ਔਰਤਾਂ ਨੂੰ ਕਮਜ਼ੋਰ ਅਤੇ ਪਰਦੇ ਹੇਠ ਦਰਸਾਉਂਦੀਆਂ ਹਨ | ਸਮਾਗਮ ਦੇ ਅੰਤ 'ਚ ਪ੍ਰੋਫੈਸਰ ਸਾਨੀਆ ਗਰੋਵਰ ਨੇ ਸਮਾਗਮ 'ਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ |