ਧਰਮਕੋਟ, 10 ਮਾਰਚ (ਪਰਮਜੀਤ ਸਿੰਘ)-ਧਰਮਕੋਟ ਬਲਾਕ ਵਿਚ ਸ਼੍ਰਮਿਕ ਭਾਰਤੀ ਸੰਸਥਾ ਵਲੋਂ ਐਲ. ਆਈ. ਸੀ. ਹਾਊਸਿੰਗ ਫਾਈਨਾਂਸ ਲਿਮਟਿਡ ਦੇ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਤਹਿਤ ਹਿਰਦੈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ¢ ਇਸ ਪ੍ਰੋਜੈਕਟ ਤਹਿਤ ਅੱਠ ਪਿੰਡਾਂ ਅਮੀਵਾਲਾ, ਬਾਕਰਵਾਲਾ, ਮੰਝਲੀ, ਬਸਤੀ ਭਾਟੇਕੇ, ਚਾਂਬ, ਚੱਕ ਸਿੰਘਪੁਰਾ, ਇੱਜਤਵਾਲਾ ਤੇ ਰੌਸ਼ਨਵਾਲਾ ਦੀ ਚੋਣ ਕੀਤੀ ਗਈ¢ ਪ੍ਰੋਜੈਕਟ ਦੀ ਸ਼ੁਰੂਆਤ ਲਈ ਇਨ੍ਹਾਂ ਸਾਰੇ ਪਿੰਡਾਂ 'ਚ ਵੱਖ-ਵੱਖ ਗਰਾਮ ਸਭਾਵਾਂ ਆਯੋਜਿਤ ਕੀਤੀਆਂ ਗਈਆਂ ਤਾਂ ਜੋ ਪਿੰਡ ਵਾਸੀਆਂ ਨੂੰ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਸਕੇ¢ ਇਨ੍ਹਾਂ ਗਰਾਮ ਸਭਾਵਾਂ ਦੌਰਾਨ ਪਿੰਡਾਂ ਦੇ ਸਮੂਹਿਕ ਤੇ ਟਿਕਾਊ ਵਿਕਾਸ ਨਾਲ ਸੰਬੰਧਿਤ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ¢ ਪ੍ਰੋਜੈਕਟ ਦੇ ਮੁੱਖ ਉਦੇਸ਼ਾਂ 'ਚ ਪੇਂਡੂ ਵਿਕਾਸ ਕਮੇਟੀਆਂ ਦਾ ਗਠਨ ਤੇ ਮਜ਼ਬੂਤੀ, ਕੁਦਰਤੀ ਖੇਤੀ ਦਾ ਪ੍ਰਚਾਰ-ਪ੍ਰਸਾਰ, ਪਿੰਡਾਂ ਵਿਚ ਸਿਹਤ ਕੈਂਪ ਦਾ ਆਯੋਜਨ, ਸਰਕਾਰੀ ਸਕੂਲਾਂ ਦੀ ਡਿਵੈਲਪਮੈਂਟ, ਔਰਤਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ, ਸੈਲਫ ਹੈਲਪ ਗਰੁੱਪਾਂ ਦੀ ਸਥਾਪਨਾ ਤੇ ਮਜ਼ਬੂਤੀ, ਗੰਦੇ ਪਾਣੀ ਦੇ ਪ੍ਰਬੰਧਨ ਲਈ ਪਰਿਆਸ, ਨੌਜਵਾਨਾਂ ਲਈ ਲਾਈਫ ਸਕਿੱਲ ਟਰੇਨਿੰਗ, ਪਸ਼ੂ ਪਾਲਨ ਕਿੱਤੇ ਲਈ ਯਤਨ ਅਤੇ ਪਿੰਡਾਂ ਵਿਚ ਸੋਲਰ ਲਾਈਟਾਂ ਵਰਗੀਆਂ ਗਤੀਵਿਧੀਆਂ ਸ਼ਾਮਿਲ ਹਨ¢ ਇਨ੍ਹਾਂ ਗਰਾਮ ਸਭਾਵਾਂ ਵਿਚ ਲਗਭਗ 320 ਪਿੰਡ ਨਿਵਾਸੀਆਂ ਨੇ ਭਾਗ ਲਿਆ ਜਿਨ੍ਹਾਂ 'ਚ ਸਾਰੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਨੌਜਵਾਨ, ਮਹਿਲਾਵਾਂ ਤੇ ਹੋਰ ਪਿੰਡ ਵਾਸੀ ਸ਼ਾਮਿਲ ਸਨ¢ ਇਨ੍ਹਾਂ ਗਰਾਮ ਸਭਾਵਾਂ ਦੀ ਅਗਵਾਈ ਪ੍ਰੋਜੈਕਟ ਡਾਇਰੈਕਟਰ ਨਵਜੀਤ ਸਿੰਘ, ਅਸਿਸਟੈਂਟ ਮੈਨੇਜਰ ਮਨਦੀਪ ਸਿੰਘ ਤੇ ਫੀਲਡ ਅਫਸਰ ਗੁਰਮੁਖ ਸਿੰਘ, ਹਰਪਾਲ ਸਿੰਘ ਵਲੋਂ ਕੀਤੀ ਗਈ¢ ਪਿੰਡ ਵਾਸੀਆਂ ਨੇ ਵੀ ਪ੍ਰੋਜੈਕਟ ਪ੍ਰਤੀ ਆਪਣਾ ਉਤਸ਼ਾਹ ਤੇ ਸਹਿਯੋਗ ਪ੍ਰਗਟ ਕਰਦਿਆਂ ਪਿੰਡਾਂ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਤੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ¢