ਮੋਗਾ, 10 ਮਾਰਚ (ਸੁਰਿੰਦਰਪਾਲ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਡੀ. ਆਰ. ਫੈਮਲੀ ਚੈਰੀਟੇਬਲ ਟਰੱਸਟ ਵਲੋਂ ਸਰਕਾਰੀ ਗਰਲਜ਼ ਸਕੂਲ, ਮੇਨ ਬਾਜ਼ਾਰ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਲਾਇਨ ਆਈ ਕੇਅਰ ਹਸਪਤਾਲ, ਜੈਤੋ ਤੋਂ ਆਏ ਡਾ. ਨਰੇਸ਼ ਮਿੱਤਲ ਤੇ ਡਾ. ਸੁਖਪ੍ਰੀਤ ਸਿੰਘ ਨੇ ਇਸ ਕੈਂਪ ਵਿਚ ਲਗਭਗ 370 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ | ਕੈਂਪ 'ਚ ਲਗਭਗ 39 ਵਿਦਿਆਰਥਣਾਂ ਨੂੰ ਆਪ੍ਰੇਸ਼ਨ ਅਤੇ ਐਨਕਾਂ ਲਈ ਚੁਣਿਆਂ ਗਿਆ | ਕੈਂਪ 'ਚ ਮੁੱਖ ਮਹਿਮਾਨਾਂ, ਨਗਰ ਨਿਗਮ ਦੇ ਮੇਅਰ ਪ੍ਰਵੀਨ ਸ਼ਰਮਾ, ਡਾ. ਅੰਮਿ੍ਤਪਾਲ ਸਿੰਘ ਸੋਢੀ, ਅਗਰਵਾਲ ਮਹਿਲਾ ਸੈੱਲ ਦੀ ਮੁਖੀ ਭਾਵਨਾ ਬਾਂਸਲ ਦਾ ਸਵਾਗਤ ਡਾ. ਆਰ. ਚੈਰੀਟੇਬਲ ਟਰੱਸਟ ਦੇ ਮੁਖੀ ਪ੍ਰੇਮਦੀਪ ਬਾਂਸਲ ਤੇ ਹੋਰ ਅਧਿਕਾਰੀਆਂ ਨੇ ਕੀਤਾ | ਰਾਖੀ ਸ਼ਰਮਾ, ਰਿੰਪੀ ਗਰੇਵਾਲ, ਸੁਨੀਤਾ ਬਾਂਸਲ, ਜਸਵੀਰ ਕੌਰ ਜੱਸੀ, ਅਮਨ ਗਿੱਲ, ਮਨਜੀਤ ਕੌਰ, ਕੁਲਵੰਤ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਪ੍ਰਵੀਨ ਸ਼ਰਮਾ, ਡਾ. ਅੰਮਿ੍ਤਪਾਲ ਸਿੰਘ ਸੋਢੀ, ਅਗਰਵਾਲ ਮਹਿਲਾ ਸੈੱਲ ਦੀ ਮੁਖੀ ਭਾਵਨਾ ਬਾਂਸਲ ਨੇ ਡੀ. ਆਰ. ਫੈਮਲੀ ਚੈਰੀਟੇਬਲ ਟਰੱਸਟ ਦੇ ਮੁਖੀ ਪ੍ਰੇਮਦੀਪ ਬਾਂਸਲ ਵਲੋਂ ਸਮੇਂ-ਸਮੇਂ 'ਤੇ ਲਗਾਏ ਜਾਂਦੇ ਕੈਂਪਾਂ ਦੀ ਸ਼ਲਾਘਾ ਕੀਤੀ | ਕੈਂਪ ਦੇ ਅੰਤ 'ਚ ਡੀ.ਆਰ. ਫੈਮਲੀ ਚੈਰੀਟੇਬਲ ਟਰੱਸਟ ਨੇ ਡਾਕਟਰਾਂ ਦੀ ਟੀਮ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਤਸ਼ਾਹਿਤ ਕੀਤਾ | ਇਸ ਮੌਕੇ 'ਤੇ ਅਗਰਵਾਲ ਮਹਿਲਾ ਵਿੰਗ ਦੇ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਤੋਹਫ਼ੇ ਵੀ ਭੇਟ ਕੀਤੇ ਗਏ |