08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲੋਕ ਜਨ ਸ਼ਕਤੀ ਪਾਰਟੀ ਤੇ ਨਿਹੰਗ ਸਿੰਘਾਂ ਦੀ ਬਾਘਾ ਪੁਰਾਣਾ ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 11-03-2026

ਬਾਘਾ ਪੁਰਾਣਾ, 10 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਪਿਛਲੇ ਪਾਸੇ ਸਥਿਤ ਨਹਿਰੂ ਮੰਡੀ ਵਿਖੇ ਲੋਕ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਭਾਰਤ ਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਜਰੂਰੀ ਮੀਟਿੰਗ ਹੋਈ | ਜਿਸ ਵਿਚ ਨਿਰਮਲ ਸਿੰਘ ਰਾਜੇਆਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ 'ਤੇ ਸ਼ਾਮਿਲ ਹੋਏ¢ ਰਾਜੇਆਣਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਵਰਕਰ ਤੇ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ¢ ਇਸ ਮੌਕੇ ਨਿਰਮਲ ਸਿੰਘ ਰਾਜੇਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿਚ ਤਿੰਨ ਮੁੱਖ ਮੁੱਦਿਆਂ ਉੱਪਰ ਵਿਚਾਰ-ਚਰਚਾ ਕੀਤੀ ਗਈ ਜਿਸ 'ਚ ਸਿੰਘ ਸਾਹਿਬ ਜਥੇਦਾਰ ਗਿਆਨੀ ਫੂਲਾ ਸਿੰਘ ਦਾ ਆਦਮਕੱਦ ਬੁੱਤ ਲਗਾਉਣਾ, ਪਿੰਡ ਰਾਜੇਆਣਾ ਦੇ ਕਮਿਊਨਿਟੀ ਹਾਲ ਨੂੰ ਕਬਜ਼ਾ ਧਾਰਕਾਂ ਤੋਂ ਮੁਕਤ ਕਰਾਉਣਾ ਜੋ ਕਿ ਗਰਾਮ ਪੰਚਾਇਤ ਵਲੋਂ ਗੁੱਜਰਾਂ ਕੋਲੋਂ ਕਬਜ਼ਾ ਕਰਵਾਇਆ ਹੋਇਆ ਹੈ | ਇਸ ਤੋਂ ਇਲਾਵਾ ਪੰਜਾਬ 'ਚ ਦਿਨ-ਦਿਹਾੜੇ ਹੋ ਰਹੇ ਕਤਲ, ਲੁੱਟ ਖੋਹ ਤੇ ਚਿੱਟੇ ਨਸ਼ੇ ਦੀ ਸਪਲਾਈ ਦੀ ਰੋਕਥਾਮ ਕਰਨ ਤੋਂ ਸਰਕਾਰ ਅਸਮਰਥ ਹੋਣ ਕਰਕੇ ਪੰਜਾਬ ਵਿਚ ਲਾਅ ਐਂਡ ਆਰਡਰ ਅਤੇ ਜੰਗਲ ਰਾਜ ਹੋਣ ਕਰਕੇ ਰਾਸ਼ਟਰਪਤੀ ਸ਼ਾਸਨ ਲਗਾਉਣ ਸਬੰਧੀ ਮੁੱਦੇ ਸ਼ਾਮਿਲ ਹਨ¢ ਮੀਤ ਪ੍ਰਧਾਨ ਰਾਜੇਆਣਾ ਨੇ ਦੱਸਿਆ ਕਿ ਉਕਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ¢ ਮੀਟਿੰਗ ਵਿਚ ਸੁਖਦੇਵ ਸਿੰਘ ਸਮਾਲਸਰ, ਸੁਖਚੈਨ ਸਿੰਘ ਪੰਜਗਰਾਈਾ ਖੁਰਦ, ਛਿੰਦਾ ਸਿੰਘ ਰਾਜੇਆਣਾ, ਇਕਬਾਲ ਸਿੰਘ ਰਾਜੇਆਣਾ, ਜਸਵੀਰ ਸਿੰਘ ਉਰਫ ਕਾਲਾ ਰਾਜੇਆਣਾ, ਜਥੇਦਾਰ ਕਾਲਾ ਸਿੰਘ ਜਲਾਲਾਬਾਦ, ਜਥੇਦਾਰ ਜੋਗਿੰਦਰ ਸਿੰਘ ਰੋਡੇ, ਜਥੇਦਾਰ ਲਵਪ੍ਰੀਤ ਸਿੰਘ ਸਮਾਲਸਰ, ਜਥੇਦਾਰ ਨਛੱਤਰ ਸਿੰਘ ਚੁੱਪ ਕੀਤੀ, ਜਥੇਦਾਰ ਅਮਰੀਕ ਸਿੰਘ ਹਰੀਏਵਾਲਾ ਨੇ ਸ਼ਮੂਲੀਅਤ ਕੀਤੀ¢ ਪ੍ਰਧਾਨ ਰਾਜੇਆਣਾ ਨੇ ਦੱਸਿਆ ਕਿ ਇਸ ਸੰਬੰਧੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ¢


Ad Position 22
No active advertisement
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਲੋਂ ਅਧਿਆਪਕਾਂ ਲਈ ਤਣਾਅ ਪ੍ਰਬੰਧਨ ਵਰਕਸ਼ਾਪ <br/> ਅਗਲੀ ਖ਼ਬਰ ਹਾਰਵਰਡ ਕਾਨਵੈਂਟ ਸਕੂਲ ਦੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ
Ad Position 24