08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਐਸ.ਐਫ.ਸੀ. ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

Ad Position 21
No active advertisement
ਅਜੀਤ ਡੈਸਕ 11-03-2026
ਧਰਮਕੋਟ, 10 ਮਾਰਚ (ਪਰਮਜੀਤ ਸਿੰਘ)-ਐਸ.ਐਫ.ਸੀ. ਇੰਸਟੀਚਿਊਟ ਆਫ ਨਰਸਿੰਗ ਮੋਗਾ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸੰਸਥਾ ਦਾ ਨਾਂਅ ਰੌਸ਼ਨ ਕਰਦੇ ਹੋਏ ਜੀ.ਐਨ.ਐਮ. ਪਹਿਲੇ ਸਾਲ ਦੀ ਪ੍ਰੀਖਿਆ ਵਿਚ ਸ਼ਾਨਦਾਰ ਨਤੀਜਾ ਹਾਸਲ ਕੀਤਾ¢ ਸੰਸਥਾ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ 'ਚੋਂ ਹੀ ਨਹੀਂ ਸਗੋਂ ਆਪਣੀ ਕਲਾਸ ਵਿਚ ਵੀ ਉੱਚ ਸਥਾਨ ਹਾਸਲ ਕੀਤੇ ਹਨ | ਵਿਦਿਆਰਥਣ ਰਾਜਵੀਰ ਕÏਰ ਪੁੱਤਰੀ ਪਰਮਜੀਤ ਸਿੰਘ ਨੇ ਜੀ.ਐਨ.ਐਮ. ਪਹਿਲਾ ਸਾਲ ਵਿਚ ਜ਼ਿਲ੍ਹੇ ਵਿਚੋਂ ਤੇ ਕਲਾਸ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ¢ ਅਰਸ਼ਦੀਪ ਕੌਰ ਨੇ ਕਲਾਸ 'ਚੋਂ ਦੂਜਾ ਜਦੋਂ ਕਿ ਅਰਸ਼ਦੀਪ ਕੌਰ ਪੁੱਤਰੀ ਇਕਬਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ¢ ਐਡਵੋਕੇਟ ਅਭਿਸ਼ੇਕ ਜਿੰਦਲ ਸੀ.ਐਮ.ਡੀ. ਐਸ.ਐਫ.ਸੀ. ਗਰੁੱਪ ਨੇ ਵਧੀਆ ਨਤੀਜੇ 'ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤਦੀ | ਸ਼ੀਨਮ ਜਿੰਦਲ ਨੇ ਵੀ ਜੀ.ਐਨ.ਐਮ. ਪਹਿਲੇ ਸਾਲ ਦੀ ਪ੍ਰੀਖਿਆ 'ਚ ਕਾਮਯਾਬੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ¢ ਨਰਸਿੰਗ ਕਾਲਜ ਦੀ ਪਿ੍ੰਸੀਪਲ ਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ¢ ਇਸ ਮੌਕੇ ਡਾ. ਏ. ਐਸ. ਬੇਦੀ (ਗਰੁੱਪ ਡਾਇਰੈਕਟਰ ਐਸ.ਐਫ.ਸੀ. ਕਾਲਜ), ਮਨਜਿੰਦਰ ਸਿੰਘ ਸੇਖੋਂ ਪਿ੍ੰਸੀਪਲ ਆਈ.ਟੀ.ਆਈ., ਡਾ. ਨੇਹਾ ਮਹਾਜਨ ਪਿ੍ੰਸੀਪਲ ਮੈਨੇਜਮੈਂਟ ਤੇ ਡਾ. ਆਰਤੀ ਸੰਗਰੇ ਪਿ੍ੰਸੀਪਲ ਫਾਰਮੇਸੀ) ਨੇ ਵੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਬਾਘਾ ਪੁਰਾਣਾ ਰੈਲੀ ਮੀਲ ਪੱਥਰ ਸਾਬਤ ਹੋਵੇਗੀ-ਜ਼ੈਲਦਾਰ ਵਾਂਦਰ ਅਗਲੀ ਖ਼ਬਰ ਸੀਨੀਅਰ ਭਾਜਪਾ ਆਗੂ ਧਾਲੀਵਾਲ ਅਧਿਆਪਕ ਸੈੱਲ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ
Ad Position 24