17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਲੁੱਟ-ਖੋਹ ਦੀ ਝੂਠੀ ਕਹਾਣੀ ਰਚਣ ਵਾਲਾ ਬੱਧਨੀ ਕਲਾਂ ਪੁਲਿਸ ਵਲੋਂ ਕਾਬੂ

Ad Position 21
No active advertisement
ਅਜੀਤ ਡੈਸਕ 12-03-2026
ਬੱਧਨੀ ਕਲਾਂ, 11 ਮਾਰਚ (ਸੰਜੀਵ ਕੋਛੜ)-ਮਾਨਯੋਗ ਡੀ.ਜੀ.ਪੀ. ਪੰਜਾਬ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅਜੈ ਗਾਂਧੀ ਜ਼ਿਲ੍ਹਾ ਪੁਲਿਸ ਮੋਗਾ, ਬਾਲ ਕਿ੍ਸ਼ਨ ਸ਼ਰਮਾ ਐਸ.ਪੀ.(ਆਈ) ਦੀ ਯੋਗ ਅਗਵਾਈ ਤਹਿਤ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਤੇ ਬੱਧਨੀ ਕਲਾਂ ਦੀ ਪੁਲਿਸ ਪਾਰਟੀ ਨੇ ਲੁੱਟ-ਖੋਹ ਦੀ ਝੂਠੀ ਕਹਾਣੀ ਰਚਣ ਵਾਲੇ ਵਿਅਕਤੀ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਦੱਸਿਆ ਕਿ ਸਾਹਿਲ ਦੁਆ ਪੁੱਤਰ ਗੁਲਸ਼ਨ ਕੁਮਾਰ ਪਿੰਡ ਜਸਪਾਲ ਬਾਂਗਰ ਲੁਧਿਆਣਾ ਨੇ ਇਤਲਾਹ ਦਿੱਤੀ ਸੀ ਕਿ ਉਹ ਦੁਆ ਬਿਜ਼ਨਸ ਇਮਪੈਕਸ ਦੇ ਨਾਮ 'ਤੇ ਪਲਾਈਵੁੱਡ/ਸਨਮਾਈਕਾ ਦਾ ਕੰਮ ਕਰਦਾ ਹੈ | ਉਸ ਨੇ ਡਰਾਈਵਰ ਮਨਦੀਪ ਕੁਮਾਰ ਨੂੰ ਸਮਾਨ ਦੇ ਕੇ ਬੱਧਨੀ ਕਲਾਂ ਭੇਜਿਆ ਸੀ | ਮਨਦੀਪ ਕੁਮਾਰ ਨੇ ਸਮਾਨ ਉਤਾਰ ਕੇ ਬੱਧਨੀ ਕਲਾਂ ਤੋਂ ਇਕ ਲੱਖ 90 ਹਜ਼ਾਰ ਰੁਪਏ ਲੈ ਲਏ ਸਨ | ਰਸਤੇ ਵਿਚ ਮਨਦੀਪ ਕੁਮਾਰ ਨੇ ਸਾਹਿਲ ਦੁਆ ਨੂੰ ਇਤਲਾਹ ਦਿੱਤੀ ਕਿ ਉਸ ਕੋਲੋਂ 4 ਅਣਪਛਾਤੇ ਨੌਜਵਾਨਾਂ ਨੇ ਬੁੱਟਰ ਕਲਾਂ ਤੋ ਮੱਦੋਕੇ ਵਿਚਕਾਰ ਰੁਪਏ ਖੋਹ ਲਏ ਹਨ | ਸਾਹਿਲ ਦੁਆ ਮੌਕਾ 'ਤੇ ਪੁੱਜਾ ਤਾਂ ਉਸ ਨੂੰ ਮਨਦੀਪ ਕੁਮਾਰ ਦੀਆਂ ਦੱਸੀਆਂ ਗੱਲਾਂ 'ਤੇ ਸ਼ੱਕ ਹੋਣ ਲੱਗਾ, ਸ਼ੱਕ ਹੋਣ ਕਾਰਨ ਸਾਹਿਲ ਨੇ ਪੁਲਿਸ ਨੂੰ ਇਤਲਾਹ ਦਿੱਤੀ | ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਡੁੰਘਾਈ ਨਾਲ ਤਫ਼ਤੀਸ਼ ਕੀਤੀ ਗਈ ਅਤੇ ਤਫ਼ਤੀਸ਼ ਕਰਨ 'ਤੇ ਪਾਇਆ ਗਿਆ ਕਿ ਮਨਦੀਪ ਕੁਮਾਰ ਕਰਜ਼ੇ ਵਿਚ ਡੁੱਬਿਆ ਹੋਇਆ ਹੈ, ਜਿਸ ਨੇ ਪੈਸੇ ਹੜੱਪ ਕਰਨ ਦੀ ਨੀਅਤ ਨਾਲ ਇਹ ਝੂਠੀ ਕਹਾਣੀ ਰਚਦਿਆਂ ਡਰਾਮਾ ਕੀਤਾ ਗਿਆ ਸੀ, ਜਿਸ 'ਤੇ ਪੁਲਿਸ ਵਲੋਂ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਉਕਤ ਵਿਅਕਤੀ ਦੀ ਮਹਿੰਦਰਾ ਗੱਡੀ ਦੀ ਸਟਿੱਪਣੀ ਵਿਚੋਂ ਇਕ ਲੱਖ 85 ਹਜ਼ਾਰ ਰੁਪਏ ਬਰਾਮਦ ਕੀਤੇ ਗਏ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀ 'ਤੇ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਥਾਣਾ ਬੱਧਨੀ ਕਲਾਂ ਵਿਖੇ ਮੁਕੱਦਮਾ ਨੰਬਰ 39 ਦਰਜ ਕੀਤਾ ਹੈ ਤੇ ਪੁਲੀਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਾਰਟੀ ਦੀ ਔਰਤਾਂ ਪ੍ਰਤੀ ਨੇਕ ਸੋਚ ਸਦਕਾ ਔਰਤਾਂ ਨਾਲ ਹਜ਼ਾਰ-ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਹੋਇਆ ਪੂ... ਅਗਲੀ ਖ਼ਬਰ ਮੋਗਾ 'ਚ ਇਕ ਨੌਜਵਾਨ 'ਤੇ ਚਲਾਈਆਂ ਗੋਲੀਆਂ-ਲੱਤ 'ਚ ਲੱਗੀ ਗੋਲੀ <br/>
Ad Position 24