18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਿਸ਼ਨਪੁਰਾ ਕਲਾਂ ਵਿਖੇ ਕੈਂਪ ਦੌਰਾਨ 110 ਖੂਨਦਾਨੀਆਂ ਨੇ ਕੀਤਾ ਖੂਨਦਾਨ <br/>

Ad Position 21
No active advertisement
ਅਜੀਤ ਡੈਸਕ 12-03-2026
ਕਿਸ਼ਨਪੁਰਾ ਕਲਾਂ, 11 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਥਕ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਕਲਾਂ ਵਿਖੇ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਵੈੱਲਫੇਅਰ ਕਮੇਟੀ, ਐਨ. ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ, ਪੰਥਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਐਨ.ਆਰ.ਆਈ. ਮੋਗਾ ਦੇ ਇੰਚਾਰਜ ਇੰਸਪੈਕਟਰ ਰਮਨਦੀਪ ਕੌਰ ਤੇ ਚੇਅਰਮੈਨ ਅਮਰਦੀਪ ਸਿੰਘ ਮਨੀਲਾ ਭਿੰਡਰ ਆਦਿ ਨੇ ਰੀਬਨ ਕੱਟ ਕੇ ਕੀਤਾ | ਉੱਘੇ ਸਮਾਜ ਸੇਵੀ ਪੰਚ ਜਗਤਾਰ ਸਿੰਘ ਬਾਬਾ, ਹਰਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਕੈਂਪ ਦੌਰਾਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਬਲੱਡ ਬੈਂਕ ਦੀਆਂ ਟੀਮਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ ਤੇ ਇਸ ਮੌਕੇ ਬਲੱਡ ਡੋਨਰਾਂ ਵਲੋਂ 110 ਯੂਨਿਟ ਖੂਨਦਾਨ ਕੀਤਾ ਗਿਆ | ਕੈਂਪ 'ਚ ਐਸ.ਡੀ.ਓ. ਜਗਰੂਪ ਸਿੰਘ ਪਾਵਰਕਾਮ, ਜੇ.ਈ. ਜਸਪਾਲ ਸਿੰਘ, ਮਾਸਟਰ ਸੁਰਜੀਤ ਸਿੰਘ ਕੋਕਰੀ ਆਦਿ ਨੂੰ ਮੁੱਖ ਪ੍ਰਬੰਧਕ ਪੰਚ ਜਗਤਾਰ ਸਿੰਘ ਬਾਬਾ, ਡਾਕਟਰ ਹਰਜਿੰਦਰ ਸਿੰਘ ਔਲਖ ਆਦਿ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਬੰਧਕਾਂ ਵਲੋਂ ਆਈ ਹੋਈ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਪਹੁੰਚੀਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਕੈਂਪ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਕਮੇਟੀ ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਅੰਗਰੇਜ਼ ਸਿੰਘ ਮਾਣੀਆ, ਪੰਚ ਜਸਵਿੰਦਰ ਸਿੰਘ ਔਲਖ, ਪੰਚ ਛਿੰਦਰ ਬਾਈ, ਪ੍ਰਧਾਨ ਬਲਜਿੰਦਰ ਸਿੰਘ ਛੰਬੂ, ਗਗਨਜੋਤ ਕੌਰ ਪੰਜਾਬ ਪੁਲਿਸ, ਸਤਨਾਮ ਸਿੰਘ ਫੰਨਾ, ਨਿਰਮਲ ਸਿੰਘ ਔਲਖ, ਜੱਸੀ ਮਾਨ, ਜੀਵਨਜੋਤ ਸਿੰਘ ਮਾਨ, ਛਿੰਦਾ ਫ਼ੌਜੀ, ਭਗਵਾਨ ਸਿੰਘ, ਸਤਵੰਤ ਸਿੰਘ ਬਰਾੜ, ਡਾ. ਰਣਜੀਤ ਸਿੰਘ, ਗੋਲੂ ਮਾਨ, ਗੁਰਵਿੰਦਰ ਸਿੰਘ ਲਾਡੀ, ਟੀਟੂ ਚਾਵਲਾ, ਨੰਬਰਦਾਰ ਅਤਿੰਦਰ ਮਾਨ, ਗੋਪੀ ਮਾਨ, ਪ੍ਰਧਾਨ ਅਜਮੇਰ ਸਿੰਘ ਮਾਨ, ਹਰਭਜਨ ਸਿੰਘ ਬਾਬਾ, ਜਸਪ੍ਰੀਤ ਸਿੰਘ ਜੱਸੀ, ਜੱਸੂ ਪੰਨੂ, ਸੂਬੇਦਾਰ ਸੁਖਦੇਵ ਸਿੰਘ ਆਦਿ ਨੇ ਪੂਰਨ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਗੈਸ ਦੀ ਕਿੱਲਤ ਕਾਰਨ ਉਦਯੋਗਿਕ ਤੇ ਵਪਾਰਕ ਕਾਰੋਬਾਰ ਪ੍ਰਭਾਵਿਤ ਹੋਵੇਗਾ-ਰਾਮੂਵਾਲੀਆ ਅਗਲੀ ਖ਼ਬਰ ਦੇਸ਼ ਭਗਤ ਗ਼ਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਦੀ ਇਕੱਤਰਤਾ
Ad Position 24