01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

10 ਲੱਖ ਰੁਪਏ ਵਾਲਾ ਸਿਹਤ ਬੀਮਾ ਕਾਰਡ ਬਣਾਉਣ ਲਈ ਲੋਕ ਹੋ ਰਹੇ ਹਨ ਖੱਜਲ ਖੁਆਰ <br/>

Ad Position 21
No active advertisement
ਅਜੀਤ ਡੈਸਕ 28-03-2026

 ਸਮਾਲਸਰ, 27 ਮਾਰਚ (ਗੁਰਜੰਟ ਕਲਸੀ ਲੰਡੇ)-ਪੰਜਾਬ ਸਰਕਾਰ ਵਲੋਂ ਲੋਕਾਂ ਲਈ ਵਿੱਢੀ 10 ਲੱਖ ਰੁਪਏ ਵਾਲੀ ਮੁਫ਼ਤ ਸਿਹਤ ਬੀਮਾ ਯੋਜਨਾ ਅਨੇਕਾਂ ਲੋਕਾਂ ਲਈ ਸਰਾਪ ਬਣਦੀ ਜਾ ਰਹੀ ਹੈ ਅਤੇ ਇਹ ਕਾਰਡ ਬਣਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਕੇਂਦਰ ਸਰਕਾਰ ਦੇ ਸਿਹਤ ਵਿਭਾਗ ਵਲੋਂ ਪਹਿਲਾਂ ਵੀ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਲਈ ਸਿਹਤ ਸਹੂਲਤ ਜਾਰੀ ਕੀਤੀ ਗਈ ਸੀ ਜੋ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਕਾਰਡ ਬਣਾਉਣ ਵਾਸਤੇ ਹੁਣ ਅਨੇਕਾਂ ਲੋਕਾਂ ਲਈ ਕੰਡੇ ਬੀਜ ਰਹੀ ਹੈ | ਇੰਨਾ ਲੋਕਾਂ ਦੇ ਨਾ ਤਾਂ 10 ਲੱਖ ਰੁਪਏ ਵਾਲੇ ਕਾਰਡ ਬਣ ਰਹੇ ਹਨ ਅਤੇ ਨਾ ਹੀ 5 ਲੱਖ ਰੁਪਏ ਵਾਲੇ ਕਾਰਡਾਂ ਤੇ ਮੁਫ਼ਤ ਸਿਹਤ ਸਹੂਲਤ ਮਿਲ ਰਹੀ ਹੈ | ਇਸ ਸਬੰਧੀ ਜ਼ਿਲ੍ਹਾ ਮੋਗਾ ਤਹਿ: ਬਾਘਾ ਪੁਰਾਣਾ ਦੇ ਪਿੰਡ ਲੰਡੇ ਦੇ ਗੁਰਜੰਟ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ 5 ਲੱਖ ਰੁਪਏ ਵਾਲਾ ਮੁਫ਼ਤ ਸਿਹਤ ਬੀਮਾ ਕਾਰਡ ਬਣਿਆ ਹੋਇਆ ਸੀ ਜੋ ਕਿ ਮਜ਼ਦੂਰਾਂ ਲਈ ਬਣਾਈ ਜਾਂਦੀ ਲਾਭਪਾਤਰੀ ਕਾਪੀ ਨਾਲ ਜੁੜਿਆ ਹੋਇਆ ਸੀ | ਕਿਰਤ ਵਿਭਾਗ ਨੇ ਬਿਨਾਂ ਕੋਈ ਨੋਟਿਸ ਜਾਂ ਜਾਣਕਾਰੀ ਦੇ ਉਸ ਦਾ 5 ਲੱਖ ਰੁਪਏ ਵਾਲਾ ਕਾਰਡ ਰੱਦ ਕਰ ਦਿੱਤਾ ਜਦ ਕਿ ਲਾਭਪਾਤਰੀ ਕਾਪੀ ਚਾਲੂ ਹੈ | ਹੁਣ ਜਦ ਸਿਹਤ ਬੀਮੇ ਦੀ ਲੋੜ ਪਈ ਤਾਂ ਨਵਾਂ ਕਾਰਡ ਬਣਾਉਣ ਲਈ ਉਸ ਦਾ ਕਾਰਡ ਆਨਲਾਈਨ ਸ਼ੋਅ ਹੁੰਦਾ ਹੈ, ਜਦ ਕਿ ਵਿਭਾਗ ਵਲੋਂ ਰੱਦ ਕੀਤਾ ਗਿਆ ਹੈ | ਹੁਣ ਨਾਂ ਤਾਂ 5 ਲੱਖ ਰੁਪਏ ਵਾਲਾ ਕਾਰਡ ਕੰਮ ਆ ਰਿਹਾ ਹੈ ਅਤੇ ਨਾ ਹੀ ਨਵਾਂ 10 ਲੱਖ ਰੁਪਏ ਵਾਲਾ ਬਣ ਰਿਹਾ ਹੈ ਕਿਉਂਕਿ 5 ਲੱਖ ਰੁਪਏ ਵਾਲੇ ਕਾਰਡ ਦੀ ਕੇ ਵਾਈ ਸੀ ਨਹੀ ਹੋ ਰਹੀ | ਕੋਈ ਵੀ ਵਿਭਾਗ ਉਸ ਦੀ ਗੱਲ ਸੁਣਨ ਲਈ ਤਿਆਰ ਨਹੀ, ਨਾ ਹੀ ਕੋਈ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੈ | ਇਸ ਸਬੰਧੀ 104 ਤੇ ਕਾਲ ਕਰਨ ਲਈ ਕਿਹਾ ਗਿਆ ਪਰ ਚਾਰ ਵਾਰ 104 'ਤੇ ਕਾਲ ਕਰਨ ਮਗਰੋਂ ਵੀ ਕੋਈ ਹੱਥ ਪੱਲਾ ਫੜਾਉਣ ਲਈ ਤਿਆਰ ਨਹੀ | ਇਸ ਸਬੰਧੀ ਤਿੰਨ ਚਾਰ ਗੇੜੇ ਸਿਵਲ ਹਸਪਤਾਲ ਮੋਗਾ ਦੇ ਲਾ ਚੁੱਕਿਆ ਹਾਂ | ਕੈਂਪ ਅਤੇ ਸੀ.ਐਸ.ਸੀ. ਸੈਂਟਰ ਵਾਲੇ ਕਹਿੰਦੇ ਹਨ ਸਿਵਲ ਹਸਪਤਾਲ ਵਿਚ ਜਾਓ | ਅੱਗੇ ਉਹ ਕਹਿੰਦੇ ਹਨ ਕਿ ਇਹ ਸਾਡੇ ਅਧੀਨ ਨਹੀ |

Ad Position 22
No active advertisement
ਪਿਛਲੀ ਖ਼ਬਰ ਇੱਛਾਪੂਰਨ ਸ੍ਰੀ ਰਾਮ ਮੰਦਰ ਰੂਪ ਨਗਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਮੈਗਾ ਪੀ.ਟੀ.ਐਮ. ਤੇ ਐਫ.ਐਲ.ਐਨ. ਮੇਲਾ ਅੱਜ <br/>
Ad Position 24