ਮੋਗਾ, 27 ਮਾਰਚ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਮੋਗਾ ਵਲੋਂ ਸ੍ਰੀ ਰਾਮ ਨੌਮੀ ਉਤਸਵ ਮਨਾਇਆ ਗਿਆ | ਇਸ ਮੌਕੇ ਖੱਤਰੀ ਸਭਾ ਮੋਗਾ ਚੇਅਰਮੈਨ ਐਡਵੋਕੇਟ ਵਿਜੇ ਧੀਰ, ਪ੍ਰਧਾਨ ਡਾ. ਐਮ.ਐਲ. ਜੈਦਕਾ ਦੀ ਅਗਵਾਈ ਹੇਠ ਮੈਂਬਰ ਭਗਵਾਨ ਸ੍ਰੀ ਰਾਮ ਦੇ ਚਿੱਤਰ ਸਨਮੁੱਖ ਨਤਮਸਤਕ ਹੋਏ ਤੇ ਭਗਵਾਨ ਸ੍ਰੀ ਰਾਮ ਵਲੋਂ ਦੱਸੇ ਆਦਰਸ਼ਾਂ ਤੇ ਨੈਤਿਕਤਾ ਦੇ ਸਿਧਾਂਤਾਂ 'ਤੇ ਚੱਲਣ ਦਾ ਸੰਕਲਪ ਲਿਆ | ਇਸ ਮੌਕੇ ਵਿਜੇ ਧੀਰ, ਡਾ. ਐਮ.ਐਲ. ਜੈਦਕਾ ਨੇ ਭਗਵਾਨ ਸ੍ਰੀ ਰਾਮ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੇ ਨੈਤਿਕ ਅਸੂਲਾਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਖੱਤਰੀ ਮਹਾਂਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਿਕਾਸ ਕਪੂਰ, ਪ੍ਰਦੇਸ਼ ਆਫ਼ਿਸ ਸਕੱਤਰ ਬਲਜਿੰਦਰ ਸਿੰਘ ਸਹਿਗਲ, ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਯੁਵਾ ਖੱਤਰੀ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੌੜਾ, ਜਗਜੀਵ ਧੀਰ, ਹਰਪ੍ਰੀਤ ਸਿੰਘ ਸਹਿਗਲ, ਪ੍ਰਦੀਪ ਭੰਡਾਰੀ, ਨਿਸੀ ਰਕੇਸ਼ ਵਿਜ, ਸੁਮਨ ਕਾਂਤ ਵਿਜ, ਸੁਸ਼ੀਲ ਮਿੱਡਾ, ਸੌਰਵ ਪਿ੍ਤਪਾਲ ਲੱਕੀ, ਅਸ਼ੋਕ ਕਾਲੀਆ, ਵਿਕਾਸ ਕਪੂਰ, ਸਰਬਜੀਤ ਮੈਂਗੀ, ਰਕੇਸ਼ ਸਿਤਾਰਾ, ਸ਼ਿਵ ਟੰਡਨ, ਸੁਸ਼ੀਲ ਸਿਆਲ ਅਤੇ ਸੰਜੀਵ ਕੌੜਾ ਆਦਿ ਹਾਜ਼ਰ ਸਨ |