ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੋਗਾ ਦੀਆਂ ਨਾਮਵਰ, ਸਿਰਮੌਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ. ਗਰੁੱਪ ਆਫ਼ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ-ਚੰਦ ਨਵਾਂ ਜ਼ਿਲ੍ਹਾ-ਮੋਗਾ ਦੀਆਂ ਸਾਲਾਨਾ ਪ੍ਰੀਖਿਆਵਾਂ 2025-26 ਦਾ ਨਤੀਜਾ ਸਕੂਲ ਕੈਂਪਸ ਵਿਖੇ ਐਲਾਨਿਆ ਕੀਤਾ ਗਿਆ | ਸਕੂਲ ਕੈਂਪਸ ਵਿਖੇ ਨਰਸਰੀ ਤੋਂ ਚੌਥੀ ਜਮਾਤ, ਵੀਂ, ਸੱਤਵੀਂ ਸਕੂਲ ਕੈਂਪਸ ਵਿਖੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਉਤਸ਼ਾਹ ਵੇਖਣਯੋਗ ਸੀ | ਇਸ ਮੌਕੇ ਮੁੱਖ ਅਧਿਆਪਕਾ ਮੈਡਮ ਸਰਬਜੀਤ ਸ਼ਰਮਾ ਅਤੇ ਡਾਇਰੈਕਟਰ ਮੈਡਮ ਰਮਨ ਸ਼ਰਮਾ ਵਲੋਂ ਦੱਸਿਆ ਗਿਆ ਕਿ ਇਨ੍ਹਾਂ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਹਾਸਲ ਕਰਨ ਲਈ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਬਹੁਤ ਹੀ ਮਿਹਨਤ ਕਰਵਾਈ ਗਈ | ਇਸ ਮੌਕੇ ਮੁੱਖ ਅਧਿਆਪਕਾ ਵਲੋਂ ਦੱਸਿਆ ਗਿਆ ਕਿ ਬੀ.ਬੀ.ਐਸ. ਸੰਸਥਾਵਾਂ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਦੀ ਅਗਾਂਹਵਧੂ ਸੋਚ ਹੈ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਿਚ ਪੜੇ ਵਿਦਿਆਰਥੀ ਜ਼ਿੰਦਗੀ ਵਿਚ ਹਰ ਪੱਖੋਂ ਕਾਮਯਾਬ ਹੋ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ, ਇਸ ਲਈ ਉਨ੍ਹਾਂ ਵਲੋਂ ਆਪਣੀਆਂ ਸੰਸਥਾਵਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਗਿਆ ਹੈ | ਨਤੀਜੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਮੁੱਖ ਅਧਿਆਪਕਾ ਮੈਡਮ ਸਰਬਜੀਤ ਸ਼ਰਮਾ ਦੁਆਰਾ ਦੱਸਿਆ ਗਿਆ ਕਿ ਨਰਸਰੀ ਰੋਜ਼ ਵਿਚ ਅਣਹੱਦ ਕੌਰ ਗਿੱਲ ਨੇ ਪਹਿਲਾ, ਮਨਜੋਤ ਕੌਰ ਬਰਾੜ ਨੇ ਦੂਜਾ ਅਤੇ ਗੁਰਪ੍ਰਤਾਪ ਸਿੰਘ ਨੇ ਤੀਜਾ, ਨਰਸਰੀ ਸਨਫਲਾਵਰ ਵਿਚ ਗੁਰਨੂਰ ਕੌਰ ਨੇ ਪਹਿਲਾ, ਮਨਰਾਜ ਕੌਰ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ, ਐਲ.ਕੇ.ਜੀ. (ਲਿੱਲੀ) ਵਿਚ ਸੁਖਪ੍ਰੀਤ ਕੌਰ ਨੇ ਪਹਿਲਾ, ਗੁਰਨੂਰ ਕੌਰ ਨੇ ਦੂਜਾ, ਗੁਰਸਾਜ ਸਿੰਘ ਨੇ ਤੀਜਾ, ਐਲ.ਕੇ.ਜੀ (ਪੈਨਸੀ) ਵਿਚ ਕਰਨਦੀਪ ਸ਼ਰਮਾ ਨੇ ਪਹਿਲਾ, ਹਰਸੀਰਤ ਕੌਰ ਨੇ ਦੂਜਾ ਅਤੇ ਤਨਵੀਰ ਸਿੰਘ ਨੇ ਤੀਜਾ, ਯੂ.ਕੇ.ਜੀ. ਵਿਚ ਮਨਕੀਰਤ ਕੌਰ ਅਤੇ ਗੁਰਮਿਹਰ ਕੌਰ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ, ਮਨਰਾਜ ਸਿੰਘ ਅਤੇ ਮਹਿਰੋਜ਼ ਕੌਰ ਅਟਵਾਲ ਦੁਆਰਾ ਦੂਜਾ, ਕਰਨਵੀਰ ਸਿੰਘ ਅਤੇ ਗਗਨਦੀਪ ਕੌਰ ਦੁਆਰਾ ਤੀਜਾ ਸਥਾਨ, ਪਹਿਲੀ ਜਮਾਤ ਵਿਚ ਦਿਲਜੋਤ ਕੌਰ ਨੇ ਪਹਿਲਾ, ਖ਼ੁਸ਼ਦੀਪ ਕੌਰ ਨੇ ਦੂਜਾ ਅਤੇ ਯੁਵਾਂਸ਼ ਸ਼ਰਮਾ ਨੇ ਤੀਜਾ, ਦੂਜੀ ਜਮਾਤ ਵਿਚ ਰਿਪਨਦੀਪ ਕੌਰ ਨੇ ਪਹਿਲਾ, ਗੁਰਫਤਿਹ ਸਿੰਘ ਨੇ ਦੂਜਾ ਅਤੇ ਅਰਮਾਨ ਸਿੰਘ ਨੇ ਤੀਜਾ, ਤੀਜੀ ਜਮਾਤ ਵਿਚ ਐਰਿਕ ਮਿੱਢਾ ਨੇ ਪਹਿਲਾ, ਕਰਮਵੀਰ ਕੌਰ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ, ਚੌਥੀ ਜਮਾਤ ਵਿਚ ਸਹਿਜਦੀਪ ਸਿੰਘ ਨੇ ਪਹਿਲਾ, ਸੁਖਰਾਜ ਸਿੰਘ ਨੇ ਦੂਜਾ ਅਤੇ ਸਹਿਜਵੀਰ ਕੌਰ ਨੇ ਤੀਜਾ ਸਥਾਨ, ਛੇਵੀਂ ਜਮਾਤ ਵਿਚ ਅਰਮਾਨਵੀਰ ਸਿੰਘ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ, ਸੱਤਵੀਂ ਜਮਾਤ ਵਿਚ ਪ੍ਰਨੀਤ ਕੌਰ ਨੇ ਪਹਿਲਾ, ਤਾਜਵੀਰ ਸਿੰਘ ਨੇ ਦੂਜਾ ਅਤੇ ਮਨਜੋਤ ਕੌਰ ਨੇ ਤੀਜਾ ਸਥਾਨ, ਨੌਵੀਂ (ਮੋਰਨਿੰਗ ਗਲੋਰੀ) ਵਿਚ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਨੇ ਦੂਜਾ ਸਥਾਨ ਅਤੇ ਸੁੱਖਜੋਤ ਕੌਰ ਨੇ ਤੀਜਾ ਸਥਾਨ, ਨੌਵੀਂ ਜ਼ੀਨੀਆ ਵਿਚ ਹਰਮਨਦੀਪ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ, 10+1 (ਕਾਮਰਸ ਸਟ੍ਰੀਮ) ਵਿਚ ਗੁਰਵੀਰ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ ਅਤੇ ਸਰਬਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | 10+1 (ਸਾਇੰਸ ਸਟ੍ਰੀਮ) ਵਿਚ ਗੁਰਲੀਨ ਕੌਰ ਨੇ ਪਹਿਲਾ, ਕਰਮਪ੍ਰੀਤ ਕੌਰ ਨੇ ਦੂਜਾ ਅਤੇ ਕਿਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਮੁੱਖ ਅਧਿਆਪਕਾ ਵਲੋਂ ਇਹ ਦੱਸਿਆ ਗਿਆ ਕਿ ਅੱਵਲ ਰਹੇ ਵਿਦਿਆਰਥੀਆਂ ਨੂੰ ਸਕੂਲ ਸਾਲਾਨਾ ਸਮਾਗਮ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ |