ਮੋਗਾ, 2 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਵਫ਼ਦ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਐਸ.ਐਮ.ਓ. ਸਿਵਲ ਹਸਪਤਾਲ ਮੋਗਾ ਡਾ. ਹਰਿੰਦਰ ਸਿੰਘ ਸੂਦ ਨੂੰ ਮਿਲਿਆ | ਮੀਟਿੰਗ ਵਿਚ ਪੈਨਸ਼ਨਰਾਂ ਦੇ ਸਾਲ 2016 ਦੀ ਵਧੀ ਹੋਈ ਤਨਖ਼ਾਹ ਦੇ ਬਕਾਏ, ਜਿਸ ਦੀ ਅਦਾਇਗੀ ਅਪ੍ਰੈਲ 2026 ਤੋਂ ਮਾਰਚ 2027 ਤੱਕ 12 ਕਿਸ਼ਤਾਂ 'ਚ ਹੋਣੀ ਹੈ, ਸੋਧੀ ਹੋਈ ਲੀਵ ਇਨਕੇਸ਼ਮੈਂਟ ਦੀ ਤੀਜੀ ਤੇ ਚੌਥੀ ਕਿਸ਼ਤ ਜਿਸ ਦੀ ਅਦਾਇਗੀ ਅਪ੍ਰੈਲ 2026 ਅਤੇ ਅਕਤੂਬਰ 2026 ਦੌਰਾਨ ਕੀਤੀ ਜਾਣੀ ਹੈ | ਦਵਿੰਦਰ ਕੌਰ, ਸਵਰਨ ਲਤਾ ਦੋਵੇਂ ਨਰਸਿੰਗ ਸਟਾਫ਼, ਵਿਜੇ ਕੁਮਾਰੀ, ਬਲਬੀਰ ਸਿੰਘ ਦੋਵੇਂ ਚੀਫ਼ ਫਾਰਮਾਸਿਸਟ ਦੀ ਲੀਵ ਇਨਕੇਸ਼ਮੈਂਟ ਦੀ ਪਹਿਲੀ ਤੇ ਦੂਜੀ ਕਿਸ਼ਤ ਜੋ ਕਿ ਅਜੇ ਤੱਕ ਅਦਾ ਨਹੀਂ ਕੀਤੀ ਗਈ, ਸਬੰਧੀ ਵਿਸਥਾਰ ਪੂਰਵਕ ਗੱਲਬਾਤ ਹੋਈ | ਮੀਟਿੰਗ 'ਚ ਦਫ਼ਤਰੀ ਅਮਲਾ ਵੀ ਸ਼ਾਮਿਲ ਹੋਇਆ | ਐਸ.ਐਮ.ਓ. ਡਾ. ਹਰਿੰਦਰ ਸਿੰਘ ਸੂਦ ਨੇ ਸਾਰੀ ਗੱਲ ਧਿਆਨ ਨਾਲ ਸੁਣੀ | ਮੀਟਿੰਗ ਵਿਚ ਮਨਜੀਤ ਸਿੰਘ, ਬਲਵਿੰਦਰ ਗਿੱਲ, ਪ੍ਰੇਮ ਕਟਾਰੀਆ, ਅਮਰਜੀਤ ਮਹੇਸ਼ਰੀ, ਬਲਵਿੰਦਰ ਸ਼ਰਮਾ, ਨਛੱਤਰ ਸਿੰਘ, ਹਰਦੀਸ਼ ਕੌਰ, ਸੁਰਿੰਦਰ ਕੌਰ, ਰੰਜੂ ਬਾਲਾ, ਪੂਨਮ ਆਦਿ ਸਾਥੀ ਸ਼ਾਮਿਲ ਹੋਏ |