ਭਾਈਰੂਪਾ, 2 ਅਪ੍ਰੈਲ (ਵਰਿੰਦਰ ਲੱਕੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਅਗਵਾਈ ਹੇਠ ਬਲਾਕ ਫੂਲ ਦੇ ਕੋਠੇ ਸੁਖਾਨੰਦ ਭਾਈਰੂਪਾ 'ਚ ਨਵੀਂ ਇਕਾਈ ਦੀ ਚੋਣ ਕੀਤੀ ਗਈ | ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੋਣ 'ਚ ਕਿਰਪਾਲ ਸਿੰਘ ਕਮੇਟੀ ਪ੍ਰਧਾਨ, ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਬਾਜ ਸਿੰਘ ਮੀਤ ਪ੍ਰਧਾਨ, ਸੁਖਮੰਦਰ ਸਿੰਘ ਜਰਨਲ ਸਕੱਤਰ, ਪ੍ਰਗਟ ਸਿੰਘ ਖਜ਼ਾਨਚੀ, ਗੁਰਸ਼ਰਨ ਸਿੰਘ ਪ੍ਰੈੱਸ ਸਕੱਤਰ, ਸੁਖਮੰਦਰ ਸਿੰਘ, ਜਗਵੰਤ ਸਿੰਘ, ਨਿੱਕਾ ਸਿੰਘ, ਤੋਤਾ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਸੁਲੱਖਣ ਸਿੰਘ ਆਦਿ ਕਮੇਟੀ ਮੈਂਬਰ ਦੀ ਚੋਣ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਢਾਬੰਨਾ, ਮਨਦੀਪ ਸਿੰਘ ਖਜ਼ਾਨਚੀ, ਰਣਜੀਤ ਸਿੰਘ ਜਰਨਲ ਸਕੱਤਰ ਬਲਾਕ ਫੂਲ, ਜੋਗਿੰਦਰ ਸਿੰਘ ਭੂਮਾ (ਘੰਡਾਬੰਨਾ), ਜਸਵੀਰ ਸਿੰਘ ਮੁਨਸ਼ੀ (ਢਪਾਲੀ), ਸੁਖਪਾਲ ਸਿੰਘ ਪਾਲੀ ਮੀਤ ਪ੍ਰਧਾਨ ਬਲਾਕ ਫੂਲ, ਸਵਰਨ ਸਿੰਘ ਸਹਾਇਕ ਸਕੱਤਰ ਬਲਾਕ ਫੂਲ, ਸੁਖਵਿੰਦਰ ਸਿੰਘ ਗਿਆਨੀ ਭਾਈ ਰੂਪਾ ਆਦਿ ਹਾਜ਼ਰ ਸਨ |