ਕੋਟ ਈਸੇ ਖਾਂ, 2 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਨਿਰੰਜਨ ਸਿੰਘ ਵਾਸੀ, ਮਸੀਤਾਂ ਰੋਡ ਕੋਟ ਈਸੇ ਖਾਂ ਤੇ ਕਟਾਰੀਆ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾ ਹੋਣਹਾਰ ਛੋਟਾ ਪੁੱਤ ਹਰਪ੍ਰੀਤ ਸਿੰਘ ਉਰਫ਼ ਹੈਪੀ ਹਮੇਸ਼ਾ ਲਈ ਅੱਖਾਂ ਤੋਂ ਓਝਲ ਹੋ ਗਿਆ | ਹੈਪੀ ਕੁਝ ਸਮੇਂ ਤੋਂ ਬਿਮਾਰ ਸੀ ਤੇ ਤਬੀਅਤ ਜ਼ਿਆਦਾ ਵਿਗੜਨ ਕਰਕੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਵੀਰਵਾਰ ਤੜਕਸਾਰ ਉਸ ਦਾ ਦਿਹਾਂਤ ਹੋ ਗਿਆ | ਚਾਰ ਭੈਣਾਂ ਤੇ ਦੋ ਭਰਾਵਾਂ ਵਿਚੋਂ ਸਭ ਤੋਂ ਛੋਟਾ ਹਰਪ੍ਰੀਤ ਸਿੰਘ ਹੈਪੀ ਸਾਊ ਸੁਭਾਅ ਦਾ ਮਾਲਕ ਸੀ ਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਸਮਾਜਿਕ, ਧਾਰਮਿਕ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਸੀ | ਹਰਪ੍ਰੀਤ ਸਿੰਘ ਹੈਪੀ ਦੀ ਮਿ੍ਤਕ ਦੇਹ ਦਾ ਸਥਾਨਕ ਸ਼ਮਸ਼ਾਨਘਾਟ ਵਿਖੇ ਬੇਹੱਦ ਗ਼ਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ ਗਿਆ | ਅੰਤਿਮ ਰਸਮਾਂ ਨਿਭਾਉਣ ਸਮੇਂ ਪਰਿਵਾਰ, ਸਾਕ-ਸਬੰਧੀਆਂ ਤੋਂ ਇਲਾਵਾ ਕਪਿਲ ਮਹਿਤਾ ਚੇਅਰਮੈਨ ਆਪ ਟਰੇਡ ਸੈਲ ਹਲਕਾ ਧਰਮਕੋਟ, ਲਖਵਿੰਦਰ ਅਰੋੜਾ, ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਪਰਮਜੀਤ ਸਿੰਘ ਟੱਕਰ, ਕੌਂਸਲਰ ਰਜਨੀ ਬਾਲਾ, ਗੁਰਮੁਖ ਸਿੰਘ ਘਲੋਟੀ, ਸੁਰਜੀਤ ਸਿੰਘ ਸਦਿਓੜਾ ਪ੍ਰਧਾਨ ਸਵਰਨਕਾਰ ਰਾਜਪੂਤ ਸਭਾ, ਸਲਵਿੰਦਰ ਸਿੰਘ ਸਦਿਓੜਾ ਪ੍ਰਧਾਨ ਸਵਰਨਕਾਰ ਸੰਘ, ਡਾ. ਰਾਜਦਵਿੰਦਰ ਗਿੱਲ, ਚਰਨਜੀਤ ਸਿੰਘ ਪੰਪ ਵਾਲੇ, ਪਵਨ ਕੁਮਾਰ ਮੈਡੀਕਲ ਵਾਲੇ, ਰੌਬਿਨ ਚੁੱਘ, ਪੱਪੂ ਗਰੋਵਰ, ਅਮਰੀਕ ਸਿੰਘ, ਜਸਪਾਲ ਬੱਤਰਾ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ, ਵਿੱਕੀ ਵਾਲੀਆ, ਓਮ ਪ੍ਰਕਾਸ਼ ਸੀਕਰੀ, ਮਨਜੀਤ ਸਿੰਘ ਵਿੱਕੀ, ਲਵਲੀ ਖ਼ਾਲਸਾ, ਅਮਨ ਗਾਬਾ, ਹਰਪਾਲ ਸਿੰਘ, ਰਣਜੀਤ ਸਿੰਘ ਮਿੱਠੂ, ਸੋਨੂੰ ਬਾਵਾ, ਜੋਰਾ ਵਰੋਲਾ, ਸੋਨੂੰ ਟੱਕਰ, ਗੁਰਮੁਖ ਸਿੰਘ ਕਾਲੜਾ, ਰਮੇਸ਼ ਗੁਲਾਟੀ, ਬਲਵਿੰਦਰ ਅਰੋੜਾ, ਗੁਰਚਰਨ ਸਿੰਘ ਘਟੋੜਾ, ਚਰਨਜੀਤ ਟੱਕਰ, ਗੁਰਦੇਵ ਸੀਕਰੀ, ਅਵਤਾਰ ਸਿੰਘ ਟੱਕਰ, ਨੰਨ੍ਹਾ ਡਾਬਰ, ਚਰਨਜੀਤ ਟੱਕਰ, ਮਨੋਹਰ ਲਾਲ, ਕਾਲਾ ਟੱਕਰ, ਅਮਿਤ ਬਜਾਜ, ਪਰਗਟ ਸਿੰਘ ਰਾਜਾਂਵਾਲਾ ਆਦਿ ਸ਼ਾਮਲ ਹੋਏ | ਹਰਪ੍ਰੀਤ ਸਿੰਘ ਹੈਪੀ ਦੇ ਅੰਗੀਠੇ ਦੀ ਸੰਭਾਲ 4 ਅਪ੍ਰੈਲ 2026 ਸਵੇਰੇ 9 ਵਜੇ ਸ਼ਮਸ਼ਾਨ ਘਾਟ ਕੋਟ ਈਸੇ ਖਾਂ ਵਿਖੇ ਹੋਵੇਗੀ |