10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਤਿਸੰਗ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ-ਗਿਆਨੀ ਗੁਰਮੇਲ ਸਿੰਘ

Ad Position 21
No active advertisement
ਅਜੀਤ ਡੈਸਕ 03-04-2026
ਕਿਸ਼ਨਪੁਰਾ ਕਲਾਂ, 2 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਉੱਘੇ ਸਮਾਜ ਸੇਵੀ ਅਮਨਦੀਪ ਚਾਵਲਾ ਦੇ ਗ੍ਰਹਿ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਜੀ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੇਲ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣਾ ਤੇ ਗੁਰੂ ਸਾਹਿਬ ਦੇ ਚਰਨ ਆਪਣੇ ਗ੍ਰਹਿ ਵਿਖੇ ਜ਼ਰੂਰ ਪਵਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਭਾਗਾਂ ਵਾਲਿਆਂ ਨੂੰ ਸੇਵਾ ਸਿਮਰਨ ਤੇ ਸਤਿਸੰਗ ਨਸੀਬ ਹੁੰਦੇ ਹਨ | ਗਿਆਨੀ ਗੁਰਮੇਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਘਮੰਡ ਵਿਚ ਆ ਕੇ ਵਾਹਿਗੁਰੂ ਤੋਂ ਨਾਤਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਪ੍ਰਮਾਤਮਾ ਦੇ ਕਰੋਪ 'ਚ ਆਏ ਝੱਖੜ ਮੋਹ ਮਾਇਆ ਦੀਆਂ ਕੰਧਾਂ ਨੂੰ ਪਲ ਵਿਚ ਹੀ ਉਡਾ ਕੇ ਲੈ ਜਾਂਦਾ ਹੈ | ਗਿਆਨੀ ਗੁਰਮੇਲ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਾਮੀ ਚਾਵਲਾ ਪਰਿਵਾਰ ਨੇ ਵਾਹਿਗੁਰੂ 'ਤੇ ਭਰੋਸਾ ਰੱਖ ਕੇ ਆਪਣੇ ਗ੍ਰਹਿ ਵਿਖੇ ਗੁਰੂ ਸਾਹਿਬ ਦੇ ਚਰਨ ਪਵਾਏ ਹਨ, ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਅੰਤ 'ਚ ਉੱਘੇ ਸਮਾਜ ਸੇਵੀ ਨਾਮੀ ਚਾਵਲਾ ਪਰਿਵਾਰ ਵਲੋਂ ਗਿਆਨੀ ਗੁਰਮੇਲ ਸਿੰਘ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਪਿ੍ੰਸ ਚਾਵਲਾ ਦੇ ਪਿਤਾ ਯਸ਼ਪਾਲ ਚਾਵਲਾ, ਨਰਿੰਦਰ ਉਬਰਾਏ, ਕੀਰਤੀ ਚਾਵਲਾ, ਟੀਟੂ ਚਾਵਲਾ, ਰਿਟਾ. ਡੀ.ਓ. ਰੇਸ਼ਮ ਸਿੰਘ ਔਲਖ, ਮੋਤੀ ਲਾਲ ਆੜ੍ਹਤੀਆ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਪ੍ਰਧਾਨ ਅਵਤਾਰ ਸਿੰਘ ਮਾਨ, ਹਰਜਿੰਦਰ ਸਿੰਘ ਔਲਖ, ਅਮਰਜੀਤ ਅੰਬਾ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਲਾਡੀ ਜੇ.ਈ., ਸੁੱਖਾ ਨਸੀਰੇ ਵਾਲਾ, ਈਸ਼ਵਰ ਸਿੰਘ ਆੜ੍ਹਤੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦਾ 5ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਸ਼ਵਕਰਮਾ ਆਟੋ ਯੂਨੀਅਨ ਨੇ ਨਾਨਕਸ਼ਾਹੀ ਸੰਮਤ ਅਨੁਸਾਰ ਨਵਾਂ ਸਾਲ ਮਨਾਇਆ
Ad Position 24