10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਵਿਸ਼ਵਕਰਮਾ ਆਟੋ ਯੂਨੀਅਨ ਨੇ ਨਾਨਕਸ਼ਾਹੀ ਸੰਮਤ ਅਨੁਸਾਰ ਨਵਾਂ ਸਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-04-2026
ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਵਿਸ਼ਵਕਰਮਾ ਆਟੋ ਯੂਨੀਅਨ ਮੋਗਾ ਵਲੋਂ ਨਾਨਕਸ਼ਾਹੀ ਸੰਮਤ 858 ਅਨੁਸਾਰ ਨਵਾਂ ਸਾਲ ਮਨਾਇਆ ਗਿਆ | ਇਸ ਸਬੰਧ 'ਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੋਗਾ ਵਿਖੇ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਆਪੋ-ਆਪਣੇ ਕਾਰੋਬਾਰਾਂ ਤੇ ਨਗਰ ਖੇੜਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕੀਤੀਆਂ | ਉਪਰੰਤ ਯੂਨੀਅਨ ਦੇ ਮੈਂਬਰਾਂ ਵਲੋਂ ਚੇਅਰਮੈਨ ਗੁਰਦਾਸ ਸਿੰਘ ਤੇ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਜਿਸ ਵਿਚ ਯੂਨੀਅਨ ਵਲੋਂ ਪਿਛਲੇ ਸਾਲ ਵਿਚ ਕੀਤੇ ਕਾਰਜਾਂ ਅਤੇ ਖ਼ਰਚਿਆਂ ਸਬੰਧੀ ਵੇਰਵੇ ਸਾਂਝੇ ਕੀਤੇ | ਇਸ ਮੌਕੇ ਪ੍ਰਧਾਨ ਮੱਖਣ ਸਿੰਘ ਨੇ ਨਾਨਕਸ਼ਾਹੀ ਸੰਮਤ ਅਨੁਸਾਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਯੂਨੀਅਨ ਵਲੋਂ ਵਿਸਾਖੀ ਦੇ ਸਬੰਧ 'ਚ 14 ਅਪ੍ਰੈਲ ਦਿਨ ਮੰਗਲਵਾਰ ਨੂੰ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਦਿਨ ਯੂਨੀਅਨ ਦੇ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਬੰਦ ਰੱਖਣਗੇ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਵਲੋਂ ਨਾਨਕਸ਼ਾਹੀ ਸੰਮਤ 558 ਅਨੁਸਾਰ ਬਣਾਈ ਗਈ ਡਾਇਰੀ ਵੀ ਰਿਲੀਜ਼ ਕੀਤੀ ਗਈ | ਮੀਟਿੰਗ 'ਚ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਜੰਡੂ, ਲਖਵੀਰ ਸਿੰਘ ਜੰਡੂ, ਕਰਮ ਸਿੰਘ ਕੈਸ਼ੀਅਰ, ਤਰਸੇਮ ਸਿੰਘ, ਸੁਰਜੀਤ ਸਿੰਘ, ਕਿਸ਼ੋਰ ਚੰਦ, ਡਾਲਾ ਡੀਜ਼ਲ ਸਰਵਿਸ ਵਾਲੇ, ਅੰਮਿ੍ਤਪਾਲ ਬਿੱਟੂ, ਜਸਵੀਰ ਸਿੰਘ ਡੈਂਟਰ, ਸੁਰਜੀਤ ਸਿੰਘ, ਪਿਰਥੀ ਪੇਂਟਰ, ਜਗਦੀਸ਼ ਸਿੰਘ, ਕਾਕਾ ਪੇਂਟਰ, ਮਹਿੰਦਰ ਪੰਪਾਂ ਵਾਲੇ, ਦਲੀਪ ਸਿੰਘ ਧੱਲੇ ਤੇ ਚਰਨਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਿਸੰਗ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੇ ਹਨ-ਗਿਆਨੀ ਗੁਰਮੇਲ ਸਿੰਘ ਅਗਲੀ ਖ਼ਬਰ ਕੇਂਦਰ ਤੇ ਰਾਜ ਸਰਕਾਰ ਨੇ ਪੰਜਾਬ ਦੀ ਕਿਸਾਨੀ ਪ੍ਰਤੀ ਨਹੀਂ ਦਿਖਾਈ ਸੰਜੀਦਗੀ- ਪ੍ਰਧਾਨ ਘਲੋਟੀ
Ad Position 24