ਕੋਟ ਈਸੇ ਖਾਂ, 2 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਖੇਤੀ ਪ੍ਰਧਾਨ ਸੂਬਾ ਪੰਜਾਬ, ਜਿਸ ਦੇ ਮਿਹਨਤਕਸ਼ ਕਿਸਾਨ ਆਪਣੇ ਖੇਤਾਂ ਵਿਚ ਹੱਡ ਭੰਨਵੀਂ ਮਿਹਨਤ ਕਰਕੇ ਅੰਨ ਦੀ ਪੈਦਾਵਾਰ ਕਰਦੇ ਹਨ, ਜਿਸ ਨਾਲ ਦੇਸ਼ ਵਿਚ ਅਜੋਕੀ ਮਹਿੰਗਾਈ ਦੇ ਬਾਵਜੂਦ ਬਹੁਤ ਹੀ ਕੰਟਰੋਲ ਭਾਅ 'ਤੇ ਅੰਨ ਦੀ ਸਪਲਾਈ ਹੁੰਦੀ ਹੈ, ਪਰ ਸਾਲਾਂ ਬੱਧੀ ਇੰਨੀ ਮਿਹਨਤ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰਾਂ ਦੀ ਕਿਸਾਨਾਂ ਦੇ ਅਸਲ ਹਿਤਾਂ ਤੇ ਲੋੜਾਂ ਨੂੰ ਲੈ ਕੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਦਿੱਤੀ | ਜਿਸ ਕਾਰਨ ਅੱਜ ਕਿਸਾਨ ਆਪਣੇ ਭਵਿੱਖ ਲਈ ਲਗਾਤਾਰ ਸੰਘਰਸ਼ ਦੇ ਰਾਹ 'ਤੇ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਐਗਜ਼ੈਕਟਿਵ ਮੈਂਬਰ ਇਕਬਾਲ ਸਿੰਘ ਹੇਰ ਗਲੋਟੀ ਸਾਬਕਾ ਸਰਪੰਚ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਕਿਸਾਨ ਅੱਜ ਵੀ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਦੇ ਰਾਹ 'ਤੇ ਹਨ ਪਰ ਸਰਕਾਰਾਂ ਦੀ ਮਨਮਾਨੀ ਅੱਗੇ ਕਿਸਾਨ ਕਦੇ ਵੀ ਗੋਡੇ ਨਹੀਂ ਟੇਕਣਗੇ | ਉਨ੍ਹਾਂ ਕਿਹਾ ਕਿ ਕਿਸਾਨੀ ਦੇਸ਼ ਦਾ ਭਵਿੱਖ ਹੈ ਤੇ ਜੇਕਰ ਸਰਕਾਰਾਂ ਨੂੰ ਦੇਸ਼ ਦੀ ਕਿਸਾਨੀ ਪ੍ਰਤੀ ਰੱਤਾ ਭਰ ਵੀ ਚਿੰਤਾ ਹੈ ਤਾਂ ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਤੁਰੰਤ ਅੱਗੇ