04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਵਿਸ਼ਵ ਜਲ ਦਿਵਸ 'ਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਸੈਮੀਨਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ਵ ਜਲ ਦਿਵਸ ਮਨਾਉਣ ਲਈ ਸੈਮੀਨਾਰ ਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ | ਕੋਆਰਡੀਨੇਟਰ ਸਤਯਮ ਖਰੇ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿਚ ਡਾ. ਜੀ.ਐਸ. ਸ਼ਰਮਾ ਡੀਨ ਆਫ਼ ਵਿਦਿਆਰਥੀ ਭਲਾਈ, ਡਾ. ਸਿਧਾਰਥ ਮੇਹਨ ਕੋਆਰਡੀਨੇਟਰ, ਡਾ. ਸੰਤ ਕੁਮਾਰ ਵਰਮਾ ਫਾਰਮਾਸਿਊਟੀਕਲ ਕੈਮਿਸਟਰੀ ਵਿਭਾਗ ਦੇ ਮੁਖੀ ਤੇ ਡਾ. ਪ੍ਰੀਤੀ ਪਟੇਲ ਫਾਰਮਾਸਿਊਟੀਕਲ ਕੈਮਿਸਟਰੀ ਦੇ ਐਸੋਸੀਏਟ ਪ੍ਰੋਫੈਸਰ ਸ਼ਾਮਿਲ ਸਨ | ਸੈਮੀਨਾਰ ਦਾ ਆਯੋਜਨ ਪਾਣੀ ਦੇ ਵਿਸ਼ਵ-ਵਿਆਪੀ ਮਹੱਤਵ ਦੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ | ਮੁੱਖ ਬੁਲਾਰੇ ਡਾ. ਸਿਧਾਰਥ ਮੇਹਨ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਸਾਰੇ ਜੀਵਾਂ ਲਈ ਜ਼ਰੂਰੀ ਹੈ |
ਸਮਾਗਮ ਦੌਰਾਨ ਇਕ ਪੋਸਟਰ ਮੁਕਾਬਲਾ ਕਰਵਾਇਆ ਗਿਆ | ਪਹਿਲਾ ਇਨਾਮ ਮੁਸਕਾਨ ਸਨਨ, ਰੀਆ, ਪਵਾਨੀ ਅਤੇ ਜੂਹੀ ਦੀ ਟੀਮ ਨੇ ਪ੍ਰਾਪਤ ਕੀਤਾ | ਇਸੇ ਤਰ੍ਹਾਂ ਦੂਜਾ ਇਨਾਮ ਸਵਾਤੀ ਕੁਮਾਰੀ ਅਤੇ ਉਸ ਦੀ ਟੀਮ ਨੂੰ ਮਿਲਿਆ ਜਦੋਂ ਕਿ ਤੀਜਾ ਇਨਾਮ ਪਿਊਸ਼ ਗੁਪਤਾ, ਵਿਸ਼ਾਲ ਸਿੰਘ, ਵਿਨੀਤ ਸਿੰਘ, ਧਨੰਜੈ ਸਿੰਘ ਅਤੇ ਮਾਧਵੀ ਦੀ ਟੀਮ ਨੇ ਜਿੱਤਿਆ | ਸੈਮੀਨਾਰ ਦੀ ਕਾਰਵਾਈ ਦਾ ਤਾਲਮੇਲ ਐਨ.ਐਸ.ਐਸ. ਕੋਆਰਡੀਨੇਟਰ ਲਵਕੇਸ਼ ਸਿੰਘ ਦੁਆਰਾ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਅਤੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਮੌਜੂਦ ਸਨ | ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਵਿਸ਼ਵ ਜਲ ਦਿਵਸ 'ਤੇ ਕਰਵਾਏ ਸੈਮੀਨਾਰ ਦੀ ਸਫ਼ਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਵਲੋਂ ਸਾਲਾਨਾ ਜਾਗਰਣ ਦੀ ਤਿਆਰੀ ਲਈ ਮੀਟਿੰਗ <br/> ਅਗਲੀ ਖ਼ਬਰ ਚਾਲੇ ਮਾਈਆਂ ਦੇ ਸਮਾਗਮ ਦੀ ਸਮਾਪਤੀ 'ਤੇ ਕਲੱਬ ਨੇ ਕੀਤਾ ਸ਼ਹਿਰ ਵਾਸੀਆਂ ਦਾ ਧੰਨਵਾਦ <br/>
Ad Position 24