ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਮਾਲ ਸਾਹਿਬ ਵਿਖੇ ਬਾਬਾ ਭੈਰੋਂ ਨਾਥ ਦੀ ਮੂਰਤੀ ਸਥਾਪਿਤ <br/>

Ad Position 21
No active advertisement
ਅਜੀਤ ਡੈਸਕ 05-04-2026
ਬਾਘਾ ਪੁਰਾਣਾ, 4 ਅਪ੍ਰੈਲ (ਟਿੰਕੂ ਕਾਠਪਾਲ)-ਪ੍ਰਾਚੀਨ ਸ੍ਰੀ ਸ਼ਿਵ ਸ਼ਨੀ ਮੰਦਰ ਮਾਲ ਸਾਹਿਬ ਬਾਘਾ ਪੁਰਾਣਾ ਵਿਖੇ ਬਾਬਾ ਸ੍ਰੀ ਭੈਰੋਂ ਨਾਥ ਦੀ ਮੂਰਤੀ ਦੀ ਵਿਧੀਵਤ ਸਥਾਪਨਾ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤੀ ਗਈ | ਇਸ ਪਵਿੱਤਰ ਸਮਾਗਮ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਭਗਤ ਜਨ ਮੌਜੂਦ ਰਹੇ ਜਿਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਭਗਤੀ ਭਾਵਨਾ ਨਾਲ ਸਮਾਗਮ ਵਿਚ ਭਾਗ ਲਿਆ | ਇਸ ਧਾਰਮਿਕ ਕਾਰਜ ਦੀ ਸੇਵਾ ਹੀਰਾ ਲਾਲ ਗਦਾਈਵਾਲ ਸਪੁੱਤਰ ਓਮ ਪ੍ਰਕਾਸ਼ ਗਦਾਈਵਾਲ ਵਲੋਂ ਨਿਭਾਈ ਗਈ | ਮੂਰਤੀ ਸਥਾਪਨਾ ਸਮਾਗਮ ਲਈ ਸ਼ਾਸਤਰੀ ਸੰਜੀਵ ਸ਼ਰਮਾ ਕਾਕੂ ਦੀ ਅਗਵਾਈ ਹੇਠ ਪੰਜ ਵਿਦਵਾਨ ਪੰਡਤਾਂ ਵਲੋਂ ਪੰਜ ਦਿਨ ਤੱਕ ਲਗਾਤਾਰ ਪੂਜਾ-ਪਾਠ, ਹਵਨ ਅਤੇ ਮੰਤਰ ਉਚਾਰਨ ਕੀਤਾ ਗਿਆ | ਮੂਰਤੀ ਸਥਾਪਨਾ ਦੀ ਰਸਮ ਪੂਰੀ ਹੋਣ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਓਮ ਪ੍ਰਕਾਸ਼, ਹੀਰਾ ਲਾਲ, ਸੁਰਿੰਦਰ ਰਾਮ, ਪੁਖਰਾਜ ਰਾਜੂ, ਰੋਹਿਤ ਕੁਮਾਰ, ਗੋਬਿੰਦ ਕੁਮਾਰ, ਦੀਪਕ ਕੁਮਾਰ, ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਗਰਗ, ਯੋਗੇਸ਼ ਬਾਂਸਲ ਯੋਗੀ, ਜਸਵੀਰ ਕੁਮਾਰ ਸ਼ੇਰੀ, ਪਵਨ ਖੁਰਾਣਾ, ਤਿਲਕ ਰਾਜ, ਸਤਿਨਾਰਾਇਣ ਸੈਨ, ਗਗਨ ਗੋਇਲ, ਲਵਪ੍ਰੀਤ ਸਿੰਘ ਲਵ, ਸੁਮੀਤ ਸਾਹਿਲ, ਰਾਹੁਲ ਖੱਤਰੀ, ਐਮੀ ਖੱਤਰੀ, ਰੈਂਟਾ ਜਿੰਦਲ, ਜਸ਼ਨ ਝਾਂਜੀ, ਚੰਦਨ ਗਰੋਵਰ, ਜਤਿਨ ਅਰੋੜਾ ਅਤੇ ਵੰਸ਼ ਅਰੋੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹਾਂ ਕਿਸਾਨ ਰੈਲੀ ਮੋਗਾ ਵਿਖੇ 10 ਅਪ੍ਰੈਲ ਨੂੰ -ਪੰਡੋਰੀ ਲੱਖੋਵਾਲ <br/>
Ad Position 24
No active advertisement