ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਤਹਿਸੀਲ ਦਫ਼ਤਰ ਨਿਹਾਲ ਸਿੰਘ ਵਾਲਾ ਦੇ ਕਾਰ ਪਾਰਕਿੰਗ ਵਾਲਿਆਂ ਦਾ ਰਵੱਈਆ ਨਿੰਦਣਯੋਗ <br/>

Ad Position 21
No active advertisement
ਅਜੀਤ ਡੈਸਕ 05-04-2026
ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ ਜਿਸ ਵਿਚ ਸਮੁੱਚੇ ਮੈਂਬਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਲਾਲ ਚੰਦ ਪਟਵਾਰੀ ਕਿਸ਼ਨਪੁਰਾ ਦੇ ਅਚਨਚੇਤ ਸਵਰਗਵਾਸ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਮੀਟਿੰਗ ਦੌਰਾਨ ਮੰਗਤ ਸਿੰਘ ਸਹੋਤਾ ਕੈਨੇਡਾ ਤੋਂ ਆਉਣ 'ਤੇ ਮੀਟਿੰਗ ਵਿਚ ਸ਼ਾਮਿਲ ਹੋਏ ਜਿਨ੍ਹਾਂ ਲੰਬਾ ਸਮਾਂ ਪਟਵਾਰ ਯੂਨੀਅਨ ਦੇ ਵੱਖ-ਵੱਖ ਅਹੁਦਿਆਂ 'ਤੇ ਆਪਣੀ ਸਰਵਿਸ ਦੌਰਾਨ ਕੰਮ ਕੀਤਾ ਹੈ | ਐਸੋਸੀਏਸ਼ਨ ਨੂੰ ਪੰਜ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਆਰਥਿਕ ਤੌਰ 'ਤੇ ਮਦਦ ਕੀਤੀ | ਵਿਦੇਸ਼ ਰਹਿੰਦੇ ਰਿਟਾਇਰਡ ਮੈਂਬਰਾਂ ਨੂੰ ਵੀ ਐਸੋਸੀਏਸ਼ਨ ਦੀ ਆਰਥਿਕ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਕਿ ਉਨ੍ਹਾਂ ਨੂੰ ਵੀ ਆਪਣੇ ਆਰਥਿਕ ਵਸੀਲਿਆਂ ਅਨੁਸਾਰ ਜ਼ਰੂਰ ਮਦਦ ਕਰ ਕੇ ਐਸੋਸੀਏਸ਼ਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਮੀਟਿੰਗ ਦੌਰਾਨ ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੋਗਾ ਤੇ ਧਰਮਕੋਟ ਵਿਚ ਸਕੂਟਰ ਕਾਰ ਪਾਰਕਿੰਗ ਵਾਲਿਆਂ ਵਲੋਂ ਦੂਸਰੀਆਂ ਤਹਿਸੀਲਾਂ ਤੋਂ ਆਉਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਨੂੰ ਪਾਰਕਿੰਗ ਫ਼ੀਸ ਪਰਚੀ ਕੱਟਣ ਲਈ ਮਜਬੂਰ ਕਰਨ ਤੇ ਬਹਿਸ ਕਰਨ ਰਿਟਾਇਰਡ ਸਾਥੀਆਂ ਨੂੰ ਮੁਲਾਜ਼ਮ ਨਾ ਮੰਨਣ 'ਤੇ ਚਿੰਤਾ ਪ੍ਰਗਟ ਕੀਤੀ ਗਈ | ਅਸੀਂ ਪੈਂਤੀ ਛੱਤੀ ਸਾਲ ਸਰਵਿਸ ਕਰ ਕੇ ਮਾਲ ਵਿਭਾਗ ਵਿਚੋਂ ਰਿਟਾਇਰਡ ਹੋਏ ਹਾਂ, ਹੁਣ ਪੈਨਸ਼ਨ ਜਾਂ ਸਰਕਾਰ ਤੇ ਘਰੇਲੂ ਕੰਮ ਕਰਵਾਉਣ ਲਈ ਤਹਿਸੀਲਾਂ ਵਿਚ ਆਉਣਾ ਪੈਂਦਾ ਹੈ | ਇਨ੍ਹਾਂ ਦੇ ਰਵੱਈਏ ਬਰਿਖ਼ਲਾਫ਼ ਡਿਪਟੀ ਕਮਿਸ਼ਨਰ ਮੋਗਾ ਤੇ ਸਬੰਧਿਤ ਐਸ.ਡੀ.ਐਮ. ਨੂੰ ਐਸੋਸੀਏਸ਼ਨ ਵਲੋਂ ਪਾਸ ਹੋਏ ਮਤੇ ਦੀਆਂ ਕਾਪੀਆਂ ਭੇਜ ਕੇ ਮੰਗ ਕੀਤੀ ਗਈ ਕਿ ਰਿਟਾਇਰਡ ਸਾਥੀਆਂ ਨੂੰ ਪਾਰਕਿੰਗ ਵਾਲਿਆਂ ਵਲੋਂ ਪਰੇਸ਼ਾਨ ਨਾ ਕੀਤਾ ਜਾਵੇ | ਤਹਿਸੀਲ ਕੰਪਲੈਕਸ ਨਿਹਾਲ ਸਿੰਘ ਵਾਲਾ ਦੇ ਕਾਰ ਪਾਰਕਿੰਗ ਵਾਲਿਆਂ ਦਾ ਰਿਟਾਇਰਡ ਸਾਥੀਆਂ ਪ੍ਰਤੀ ਰਵੱਈਆ ਹੋਰ ਵੀ ਨਿੰਦਣਯੋਗ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਲਿਖ ਕੇ ਦੇ ਚੁੱਕੇ ਹਾਂ | ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਵੀ ਕਾਰ ਪਾਰਕਿੰਗ ਵਾਲੇ ਆਪਣੇ ਰਵੱਈਆ ਤੋਂ ਬਾਜ਼ ਨਾ ਆਏ ਤਾਂ ਸਬੰਧਿਤ ਤਹਿਸੀਲਾਂ ਦੇ ਐਸ.ਡੀ.ਐਮ. ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਬਰਿਖ਼ਲਾਫ਼ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ੁੰਮੇਵਾਰੀ ਡਿਪਟੀ ਕਮਿਸ਼ਨਰ ਮੋਗਾ ਦੀ ਹੋਵੇਗੀ | ਇਸ ਮੌਕੇ ਗੁਰਮੇਲ ਸਿੰਘ ਗੋਂਦਾਰਾ ਜਨਰਲ ਸਕੱਤਰ, ਗੁਰਮੇਲ ਸਿੰਘ ਖ਼ਜ਼ਾਨਚੀ, ਰਤਨ ਸਿੰਘ ਗਿੱਲ, ਗੁਰਦੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ ਸਹਾਇਕ ਖ਼ਜ਼ਾਨਚੀ, ਬਲਜੀਤ ਸਿੰਘ ਸਹਾਇਕ ਸਕੱਤਰ, ਗੁਰਚਰਨ ਸਿੰਘ, ਕਮਲੇਸ਼ ਕੁਮਾਰ ਮੀਤ ਪ੍ਰਧਾਨ, ਮੱਖਣਜੀਤ ਕਾਨੂੰਨੀ ਸਕੱਤਰ, ਕੇਵਲ ਸਿੰਘ ਪ੍ਰੈੱਸ ਸਕੱਤਰ, ਮੰਗਲ ਮੀਤ ਪ੍ਰਚਾਰ ਸਕੱਤਰ, ਸੰਤੋਖ ਸਿੰਘ ਦਫ਼ਤਰ ਸਕੱਤਰ, ਚੰਦ ਸਿੰਘ ਸੰਗਠਨ ਸਕੱਤਰ, ਚਮਕੌਰ ਸਿੰਘ ਆਡੀਟਰ, ਗੁਰਮੇਲ ਸਿੰਘ ਰਖਾਲਾ, ਪਦਾਰਥ ਸਿੰਘ, ਨਾਇਬ ਸਿੰਘ, ਬਲਦੇਵ ਸਿੰਘ ਸੰਧੂ, ਜਸਵੰਤ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ ਬਰਾੜ, ਸੁਖਮੰਦਰ ਸਿੰਘ ਬਰਾੜ, ਪ੍ਰੀਤਮ ਸਿੰਘ ਘੋਲੀਆ, ਸੁਰਜੀਤ ਸਿੰਘ, ਕੁਲਵੰਤ ਸਿੰਘ ਚੜਿੱਕ, ਮੋਹਨ ਸਿੰਘ, ਮੰਗਤ ਸਿੰਘ ਸਹੋਤਾ, ਜਸਵੰਤ ਸਿੰਘ ਸੂਬੇਦਾਰ, ਪ੍ਰਸ਼ੋਤਮ ਸਿੰਘ, ਮੇਹਰ ਸਿੰਘ, ਸਵਰਨ ਸਿੰਘ ਬਰਾੜ, ਬਲਦੇਵ ਸਿੰਘ ਸਮਾਲਸਰ ਸਾਰੇ ਪਟਵਾਰੀ, ਲਖਵੀਰ ਸਿੰਘ, ਗੁਰਮੀਤ ਸਿੰਘ ਘੋਲੀਆ, ਰਾਮ ਰੱਖਾ ਸਿੰਘ, ਚਮਕੌਰ ਸਿੰਘ, ਗੁਰਤੇਜ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਹਰੀਕਿ੍ਸ਼ਨ ਸਿੰਘ ਸਾਰੇ ਕਾਨੂੰਗੋ ਅਤੇ ਬਲਦੇਵ ਸਿੰਘ ਨਾਇਬ ਤਹਿਸੀਲਦਾਰ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ 10 ਦਿਨਾਂ 'ਚ ਯੂ.ਕੇ. ਵਿਜ਼ਟਰ ਵੀਜ਼ਾ ਲਗਵਾਉਣਾ ਗਲੋਬਲ ਫਲਾਇਰਜ਼ ਦੀ ਇਕ ਹੋਰ ਕਾਮਯਾਬੀ <br/> ਅਗਲੀ ਖ਼ਬਰ ਬਲੌਸਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਸਵਾਗਤ <br/>
Ad Position 24
No active advertisement