16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੋਗਾ 13 ਅੰਕਾਂ ਨਾਲ ਅੰਕ ਤਾਲਿਕਾ 'ਚ ਸਿਖਰ 'ਤੇ-ਕਮਲ ਅਰੋੜਾ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲ ਅਰੋੜਾ ਅਪੈਕਸ ਮੈਂਬਰ ਪੀ.ਸੀ.ਏ. ਮੋਹਾਲੀ ਚੱਲ ਰਹੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ-23 ਮਲਟੀ ਡੇ ਟੂਰਨਾਮੈਂਟ 2026-27 'ਚ ਮੋਗਾ ਨੇ ਦੇਸ਼ ਭਗਤ ਕਾਲਜ ਡਗਰੂ ਗਰਾਊਾਡ 'ਚ ਖੇਡੇ ਗਏ ਇਕ ਮੁਕਾਬਲੇ 'ਚ ਫ਼ਿਰੋਜ਼ਪੁਰ ਖ਼ਿਲਾਫ਼ ਪਹਿਲੀ ਪਾਰੀ ਦੀ ਅਹਿਮ ਬੜ੍ਹਤ ਹਾਸਲ ਕਰਨ ਲਈ ਮਜ਼ਬੂਤ ਹਰਫ਼ਨ-ਮੌਲਾ ਪ੍ਰਦਰਸ਼ਨ ਕੀਤਾ | ਫ਼ਿਰੋਜ਼ਪੁਰ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ 41.2 ਓਵਰਾਂ 'ਚ 123 ਦੌੜਾਂ 'ਤੇ ਆਊਟ ਹੋ ਗਈ | ਜਗਵਿੰਦਰ ਸਿੰਘ ਬਰਾੜ ਨੇ 35 ਤੇ ਜਸ਼ਨਦੀਪ ਸਿੰਘ ਨੇ 36 ਦੌੜਾਂ ਬਣਾਈਆਂ | ਮੋਗਾ ਲਈ ਗੇਂਦਬਾਜ਼ੀ ਹਮਲੇ ਦੀ ਅਗਵਾਈ ਸ਼ੁਭਮ ਰਾਣਾ (4 ਵਿਕਟਾਂ) ਤੇ ਹਰਜੋਤ ਸਿੰਘ (5 ਵਿਕਟਾਂ) ਨੇ ਕੀਤੀ, ਜਿਸ ਨੇ ਵਿਰੋਧੀ ਟੀਮ ਨੂੰ ਪੂਰੀ ਤਰ੍ਹਾਂ ਦਬਾਅ ਵਿਚ ਰੱਖਿਆ | ਜਵਾਬ 'ਚ ਮੋਗਾ ਨੇ 49.2 ਓਵਰਾਂ 'ਚ 213 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 90 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ | ਇਸ ਪਾਰੀ 'ਚ ਕੋਮਲਵੀਰ ਸਿੰਘ (72 ਦੌੜਾਂ) ਅਤੇ ਦੁਸ਼ਯੰਤ ਸਿੰਘ ਗਿੱਲ (58 ਦੌੜਾਂ) ਬਣਾਈਆਂ ਜਿਨ੍ਹਾਂ ਨੇ ਅਹਿਮ ਸਾਂਝੀਦਾਰੀ ਕੀਤੀ | ਗੁਰਬਲਜੀਤ ਸਿੰਘ (27) ਅਤੇ ਵਿਓਮ ਚੁੱਘ (18) ਦਾ ਵੀ ਵਡਮੁੱਲਾ ਯੋਗਦਾਨ ਰਿਹਾ | ਫ਼ਿਰੋਜ਼ਪੁਰ ਲਈ ਇਸ਼ਮੀਤ ਸਿੰਘ ਸੰਧੂ ਨੇ 4 ਤੇ ਰਾਘਵ ਧਵਨ ਨੇ 2 ਵਿਕਟਾਂ ਲਈਆਂ | ਆਪਣੀ ਦੂਜੀ ਪਾਰੀ ਵਿਚ ਫ਼ਿਰੋਜ਼ਪੁਰ ਨੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਤੇ 64 ਓਵਰਾਂ ਵਿਚ 217/7 ਦਾ ਸਕੋਰ ਬਣਾਇਆ | ਜਸਕੀਰਤ ਸਿੰਘ ਨੇ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਨੂੰ ਰਾਘਵ ਧਵਨ (30) ਅਤੇ ਆਯੂਸ਼ (26) ਨੇ ਸਹਿਯੋਗ ਦਿੱਤਾ | ਮੋਗਾ ਦੇ ਗੇਂਦਬਾਜ਼ ਤਨਵੀਰ ਮੋਂਗਾ ਤੇ ਸ਼ੁਭਮ ਰਾਣਾ ਨੇ 2-2 ਵਿਕਟਾਂ ਹਾਸਲ ਕੀਤੀਆਂ | ਖੇਡ ਦੇ ਅੰਤ ਵਿਚ ਮੋਗਾ ਨੇ ਇਸ ਬਹੁ-ਦਿਨਾ ਮੁਕਾਬਲੇ 'ਚ ਇਕ ਮਜ਼ਬੂਤ ਸਥਿਤੀ ਵਿਚ ਰੱਖਦਿਆਂ ਪਹਿਲੀ ਪਾਰੀ ਦੀ ਬੜ੍ਹਤ ਨਾਲ ਫ਼ਾਇਦਾ ਲਿਆ ਤੇ ਉਹ 13 ਅੰਕਾਂ ਨਾਲ ਸਿਖਰ 'ਤੇ ਹੈ | ਇਸ ਮੌਕੇ ਡਾ. ਪੈਟਰਨ ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬਾਂ ਦੀ ਰਿਜ਼ਨਲ ਕਾਨਫ਼ਰੰਸ 'ਚ ਬਾਂਸਲ ਤੇ ਦਾਨੀ ਸਨਮਾਨਿਤ <br/> ਅਗਲੀ ਖ਼ਬਰ ਪਿੰਡ ਲੰਡੇ 'ਚ ਕਾਂਗਰਸ ਪਾਰਟੀ ਦੀ ਮੀਟਿੰਗ <br/>
Ad Position 24